ਨਵੀਂ ਦਿੱਲੀ- ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹਾਲ ਹੀ ਵਿੱਚ ਹੋਏ ਅੱਤਵਾਦੀ ਹਮਲੇ ਦੇ ਵਿਰੋਧ ਵਿੱਚ ਦਿੱਲੀ ਦੇ ਵਪਾਰੀਆਂ ਨੇ ਸ਼ੁੱਕਰਵਾਰ ਨੂੰ ਬੰਦ ਦਾ ਐਲਾਨ ਕੀਤਾ ਹੋਇਆ ਹੈ। ਸਦਰ ਬਾਜ਼ਾਰ, ਭਾਗੀਰਥ ਪਲੇਸ, ਗਾਂਧੀਨਗਰ, ਨਵਾਂ ਬਾਜ਼ਾਰ, ਖਾਰੀ ਬਾਓਲੀ, ਚਾਵੜੀ ਬਾਜ਼ਾਰ, ਚਾਂਦਨੀ ਚੌਕ, ਜਾਮਾ ਮਸਜਿਦ ਅਤੇ ਹੌਜ਼ ਕਾਜ਼ੀ ਸਮੇਤ 100 ਤੋਂ ਵੱਧ ਮਾਰਕੀਟ ਐਸੋਸੀਏਸ਼ਨਾਂ ਬੰਦ ਵਿੱਚ ਹਿੱਸਾ ਲੈ ਰਹੀਆਂ ਹਨ। ਕੱਪੜਾ, ਮਸਾਲੇ, ਭਾਂਡੇ ਅਤੇ ਸਰਾਫਾ ਵਰਗੇ ਖੇਤਰਾਂ ਦੇ ਵੱਖ-ਵੱਖ ਵਪਾਰੀ ਐਸੋਸੀਏਸ਼ਨਾਂ ਵੀ ਬੰਦ ਵਿੱਚ ਸ਼ਾਮਲ ਹੋਈਆਂ।
ਵਪਾਰੀ ਐਸੋਸੀਏਸ਼ਨ ਦੇ ਇੱਕ ਮੈਂਬਰ ਨੇ ਕਿਹਾ ਕਿ ਦਿੱਲੀ ਦੇ ਸਭ ਤੋਂ ਪ੍ਰਮੁੱਖ ਬਾਜ਼ਾਰਾਂ ਵਿੱਚੋਂ ਇੱਕ, ਸਦਰ ਬਾਜ਼ਾਰ, ਜੋ ਆਮ ਤੌਰ ‘ਤੇ ਭੀੜ-ਭੜੱਕੇ ਵਾਲਾ ਹੁੰਦਾ ਹੈ, ਸ਼ੁੱਕਰਵਾਰ ਨੂੰ ਸੁੰਨਸਾਨ ਨਜ਼ਰ ਆਇਆ। ਮਾਰਕੀਟ ਐਸੋਸੀਏਸ਼ਨ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਗਾਂਧੀਨਗਰ ਵਿੱਚ ਏਸ਼ੀਆ ਦਾ ਸਭ ਤੋਂ ਵੱਡਾ ਥੋਕ ਰੈਡੀਮੇਡ ਕੱਪੜਾ ਬਾਜ਼ਾਰ ਪੂਰੀ ਤਰ੍ਹਾਂ ਬੰਦ ਰਹੇਗਾ। ਮਾਰਕੀਟ ਐਸੋਸੀਏਸ਼ਨ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ “ਇਹ ਬੰਦ ਦਾ ਐਲਾਨ ਮਾਰੇ ਗਏ ਸੈਲਾਨੀ ਲਈ ਇਨਸਾਫ਼ ਦੀ ਮੰਗ ਕਰਨ ਅਤੇ ਅੱਤਵਾਦ ਵਿਰੁੱਧ ਇੱਕਜੁੱਟ ਹੋਣ ਲਈ ਕੀਤਾ ਗਿਆ ਹੈ।”