ਜਲੰਧਰ (ਅੱਜ ਸਵੇਰੇ-ਸਵੇਰੇ ਜਲੰਧਰ ਦੇ ਥਾਣਾ ਮਕਸੂਦਾਂ ਅਧੀਨ ਆਉਂਦੇ ਪਿੰਡ ਅਮਾਨਵਪੁਰ ਤੋਂ ਹੀਰਾਪੁਰ ਨੂੰ ਜਾਂਦੀ ਸੜਕ ‘ਤੇ ਪੁਲਸ ਤੇ ਗੈਂਗਸਟਰ ਵਿਚਾਲੇ ਗੋਲ਼ੀਆਂ ਚੱਲਣ ਦੀ ਸੂਚਨਾ ਹੈ। ਇਸ ਵਿਚ ਗੈਂਗਸਟਰ ਨੂੰ ਗੋਲ਼ੀ ਲੱਗੀ ਤੇ ਪੁਲਸ ਨੇ ਉਸ ਨੂੰ ਕਾਬੂ ਕਰ ਲਿਆ। ਜਾਣਕਾਰੀ ਮੁਤਾਬਕ ਸਾਜਨ ਨਾਇਰ ਪੁੱਤਰ ਵਿਜੇ ਨਾਇਰ ਛੋਟਾ ਹਰੀਪੁਰ ਇਸਲਾਮਾਬਾਦ ਅੰਮ੍ਰਿਤਸਰ ਬਿਨਾ ਨੰਬਰੀ ਮੋਟਰਸਾਈਕਲ ‘ਤੇ ਆ ਰਿਹਾ ਸੀ ਤੇ ਪੁਲਸ ਨੇ ਅਮਾਨਤਪੁਰ ਦੇ ਨੇੜੇ ਨਾਕਾ ਲਗਾਇਆ ਹੋਇਆ ਸੀ। ਨਾਕਾ ਵੇਖ ਕੇ ਸਾਜਨ ਨੇ ਪੁਲਸ ‘ਤੇ ਹਵਾਈ ਫ਼ਾਇਰ ਕਰ ਦਿੱਤਾ ਤੇ ਉੱਥੋਂ ਫ਼ਰਾਰ ਹੋ ਗਿਆ। ਪੁਲਸ ਟੀਮ ਨੇ ਪਿੱਛਾ ਕਰ ਕੇ ਅਮਾਨਤਪੁਰ ਤੋਂ ਹੀਰਾਪੁਰ ਜਾਂਦੀ ਸੜਕ ਨੇੜੇ ਨਹਿਰ ਦੇ ਆਲੇ-ਦੁਆਲੇ ਘੇਰ ਲਿਆ। ਇਸ ਮਗਰੋਂ ਸਾਜਨ ਨੇ ਪੁਲਸ ‘ਤੇ ਫ਼ਾਇਰ ਕੀਤਾ। ਪੁਲਸ ਵੱਲੋਂ ਵੀ ਜਵਾਬੀ ਫ਼ਾਇਰ ਵਿਚ ਗੋਲ਼ੀ ਸਾਜਨ ਨੂੰ ਲੱਗੀ ਤੇ ਉਹ ਜ਼ਖ਼ਮੀ ਹੋ ਗਿਆ।