Become a member

Get the best offers and updates relating to Liberty Case News.

― Advertisement ―

spot_img
spot_img
HomeBreaking Newsਵਿਧਾਨ ਸਭਾ 'ਚ ਗਰਜੇ ਮੰਤਰੀ ਤਰੁਣਪ੍ਰੀਤ ਸੋਂਦ, ਅੰਕੜੇ ਪੇਸ਼ ਕਰ ਕਿਹਾ-ਪੰਜਾਬ ਲਈ...

ਵਿਧਾਨ ਸਭਾ ‘ਚ ਗਰਜੇ ਮੰਤਰੀ ਤਰੁਣਪ੍ਰੀਤ ਸੋਂਦ, ਅੰਕੜੇ ਪੇਸ਼ ਕਰ ਕਿਹਾ-ਪੰਜਾਬ ਲਈ ਇਨ੍ਹਾਂ ਨੇ ਛੱਡਿਆ ਕੀ ਹੈ?

ਜਲੰਧਰ/ਚੰਡੀਗੜ੍ਹ – ਪੰਜਾਬ-ਹਰਿਆਣਾ ਵਿਚ ਭਾਖੜਾ ਨਹਿਰ ਦੇ ਪਾਣੀ ਨੂੰ ਲੈ ਕੇ ਚੱਲ ਰਹੇ ਵਿਵਾਦ ਦਰਮਿਆਨ ਅੱਜ ਪੰਜਾਬ ਵਿਧਾਨ ਸਭਾ ਵਿਚ ਵਿਸ਼ੇਸ਼ ਸੈਸ਼ਨ ਦੀ ਕਾਰਵਾਈ ਗਈ। ਇਸ ਮੌਕੇ ਮੰਤਰੀ ਤਰੁਣਪੀਤ ਸਿੰਘ ਸੋਂਦ ਨੇ ਸੰਬੋਧਨ ਦੌਰਾਨ ਕੇਂਦਰ ਸਰਕਾਰ ਦੇ ਨਾਲ-ਨਾਲ ਕਾਂਗਰਸ ‘ਤੇ ਵੀ ਰਜ ਕੇ ਭੜਾਸ ਕੱਢੀ। ਤੁਰਣਪ੍ਰੀਤ ਸਿੰਘ ਸੋਂਦ ਵੱਲੋਂ ਕੇਂਦਰ ਸਰਕਾਰ ਅਤੇ ਕਾਂਗਰਸ ਵੱਲੋਂ ਕੀਤੇ ਗਏ ਸਮਝੌਤਿਆਂ ਨੂੰ ਲੈ ਕੇ ਕਈ ਅੰਕੜੇ ਪੇਸ਼ ਕੀਤੇ। ਤਰੁਣਪ੍ਰੀਤ ਸਿੰਘ ਸੋਂਦ ਨੇ ਕਿਹਾ ਕਿ ਪੰਜਾਬ ਦੇ ਪਾਣੀ ‘ਤੇ ਡਾਕਾ ਮਾਰਿਆ ਗਿਆ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਦਾ ਪਾਣੀ ਲੁੱਟ ਕੇ ਪੰਜਾਬੀਆਂ ਨੂੰ ਆਜ਼ਾਦੀ ਦੀ ਲੜਾਈ ਲੜਨ ਦਾ ਸਿਲ੍ਹਾ ਦਿੱਤਾ ਗਿਆ। ਸੋਂਦ ਨੇ ਬੋਲਦਿਆਂ ਕਿਹਾ ਕਿ ਸਾਨੂੰ ਤਾਂ ਪੰਜਾਬੀਆਂ ਨੂੰ ਪਤਾ ਹੀ ਨਹੀਂ ਸੀ ਕਿ ਜਿਹੜੇ ਦੇਸ਼ ਦੀ ਆਜ਼ਾਦੀ ਲਈ ਅਸੀਂ ਲੜੇ ਹਾਂ, ਉਸ ਨਾਲ ਇੰਨਾ ਵੱਡਾ ਧੋਖਾ ਹੋਵੇਗਾ। ਜਿਸ ਦਿਨ ਸਾਨੂੰ ਦੇਸ਼ ਦੀ ਆਜ਼ਾਦੀ ਮਿਲੀ, ਭਾਜਪਾ ਦੀ ਅੱਖ ਵਿਚ ਸੂਰ ਦਾ ਵਾਲ ਆ ਗਿਆ ਅਤੇ ਉਸੇ ਦਿਨ ਕੀਤੇ ਗਏ ਸਮਝੌਤਿਆਂ ਤੋਂ ਮੁਕਰ ਗਏ।
ਉਨ੍ਹਾਂ ਕਿਹਾ ਕਿ ਖ਼ੁਦ ਨੂੰ ਪੰਜਾਬ ਦੇ ਪਾਣੀਆਂ ਦੇ ਰਖਵਾਲੇ ਦੱਸਣ ਵਾਲੇ ਅੱਜ ਲੁੱਟ ਕੇ ਪੰਜਾਬ ਦਾ ਸਾਰਾ ਪਾਣੀ ਖਾ ਗਏ ਹਨ। ਪੰਜਾਬ ਪਹਿਲਾਂ ਹੀ ਡਾਰਕ ਜ਼ੋਨ ਵਿਚ ਜਾ ਰਿਹਾ ਹੈ। ਨਾਸਾ ਦਾ ਜ਼ਿਕਰ ਕਰਦੇ ਹੋਏ ਸੋਂਦ ਨੇ ਕਿਹਾ ਕਿ ਨਾਸਾ ਨੇ ਵੀ ਕਹਿ ਦਿੱਤਾ ਹੈ ਕਿ 153 ਬਲਾਕਾਂ ਵਿਚੋਂ 117 ਬਲਾਕ ਡਾਰਕ ਜ਼ੋਨ ਵਿਚ ਜਾ ਚੁੱਕੇ ਹਨ।

Latest Articel

ਸਰਹੱਦੀ ਪਿੰਡਾਂ ਦਾ ਦੌਰਾ ਕਰਨ ਅਟਾਰੀ ਵਿਖੇ ਪੁੱਜੇ ਕਾਂਗਰਸੀ ਸਾਂਸਦ ਗੁਰਜੀਤ ਔਜਲਾ

0
ਅੰਮ੍ਰਿਤਸਰ : ਪਹਿਲਗਾਮ ਦੀ ਘਟਨਾ ਤੋਂ ਬਾਅਦ ਸਰਹੱਦੀ ਤਣਾਅ ਵਧਣ ਦੇ ਮੱਦੇਨਜ਼ਰ ਅੱਜ ਕਾਂਗਰਸੀ ਸਾਂਸਦ ਗੁਰਜੀਤ ਸਿੰਘ ਔਜਲਾ ਨੇ ਅਟਾਰੀ ਵਾਹਗਾ ਸਰਹੱਦ ਦੇ ਨੇੜਲੇ...

ਤੂਫਾਨ ਕਾਰਨ ਕਿਸ਼ਤੀਆਂ ਪਲਟੀਆਂ, ਨੌਂ ਲੋਕਾਂ ਦੀ ਮੌਤ

0
ਬੀਜਿੰਗ - ਦੱਖਣ-ਪੱਛਮੀ ਚੀਨ ਦੇ ਗੁਈਝੋਉ ਸੂਬੇ ਵਿੱਚ ਵੂ ਨਦੀ ਵਿੱਚ ਅਚਾਨਕ ਆਏ ਤੂਫਾਨ ਕਾਰਨ ਚਾਰ ਸੈਲਾਨੀ ਕਿਸ਼ਤੀਆਂ ਪਲਟ ਗਈਆਂ, ਜਿਸ ਕਾਰਨ ਨੌਂ ਲੋਕਾਂ...

ਦਿੱਲੀ ਦੰਗੇ: ਅਦਾਲਤ ਨੇ ਕਤਲ, ਸਾਜ਼ਿਸ਼ ਦੇ ਦੋਸ਼ਾਂ ‘ਚੋਂ 12 ਨੂੰ ਲੋਕਾਂ ਨੂੰ ਕੀਤਾ...

0
ਨਵੀਂ ਦਿੱਲੀ- ਦਿੱਲੀ ਦੀ ਇਕ ਸਥਾਨਕ ਅਦਾਲਤ ਨੇ 2020 ਦੇ ਉੱਤਰ-ਪੂਰਬੀ ਦਿੱਲੀ ਦੰਗਿਆਂ ਨਾਲ ਸਬੰਧਤ ਇਕ ਮਾਮਲੇ 'ਚ ਕਤਲ ਅਤੇ ਅਪਰਾਧਿਕ ਸਾਜ਼ਿਸ਼ ਦੇ ਮੁਲਜ਼ਮ...

ਦੋਰਾਹਾ ਪੁਲਸ ਦੀ ਨਸ਼ੇ ਵਿਰੁੱਧ ਮੁਹਿੰਮ ਤੇਜ਼, ਤਿੰਨ ਨੌਜਵਾਨ ਨਸ਼ਾ ਕਰਦੇ ਹੋਏ ਕਾਬੂ

0
ਦੋਰਾਹਾ : ਦੋਰਾਹਾ ਪੁਲਸ ਵੱਲੋਂ ਥਾਣਾ ਮੁਖੀ ਇੰਸਪੈਕਟਰ ਅਕਾਸ਼ ਦੱਤ ਦੀ ਅਗਵਾਈ ਹੇਠ ਇਲਾਕੇ 'ਚ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਦੋ ਵੱਖ-ਵੱਖ...

ਪਾਣੀਆਂ ਦੇ ਰੇੜਕੇ ‘ਤੇ ਸਦਨ ‘ਚ ਗਰਜੇ CM ਮਾਨ, BBMB ਨੂੰ ਲੈ ਕੇ ਆਖੀ...

0
ਚੰਡੀਗੜ੍ਹ : ਪੰਜਾਬ ਵਿਧਾਨ ਸਭਾ 'ਚ ਪਾਣੀਆਂ ਦੇ ਮੁੱਦੇ ਬਾਰੇ ਬੋਲਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪਾਣੀਆਂ ਦਾ ਕੋਈ 2-3 ਸਾਲਾਂ ਦਾ...