ਭਾਰਤ ਵੱਲੋਂ ਪਾਕਿਸਤਾਨ ਤੇ ਪੀਓਕੇ ‘ਚ ਕੀਤੇ ਗਏ ਦਲੇਰਾਨਾ ਆਪ੍ਰੇਸ਼ਨ ‘ਆਪ੍ਰੇਸ਼ਨ ਸਿੰਦੂਰ’ ਦੀ ਗੂੰਜ ਹੁਣ ਸਰਹੱਦਾਂ ਪਾਰ ਕਰਕੇ ਦੇਸ਼ ਦੇ ਹਰ ਕੋਨੇ ਤੱਕ ਪਹੁੰਚ ਰਹੀ ਹੈ। ਇਸ ਸੰਬੰਧ ‘ਚ ਬਿਹਾਰ ਦੇ ਕਟਿਹਾਰ ਜ਼ਿਲ੍ਹੇ ਤੋਂ ਇੱਕ ਖਾਸ ਖ਼ਬਰ ਸਾਹਮਣੇ ਆਈ ਹੈ। ਇਸ ਇਤਿਹਾਸਕ ਆਪ੍ਰੇਸ਼ਨ ਵਾਲੇ ਦਿਨ, ਇੱਥੇ ਇੱਕ ਨਵਜੰਮੀ ਬੱਚੀ ਦਾ ਜਨਮ ਹੋਇਆ। ਦੇਸ਼ ਭਗਤੀ ਦੀ ਭਾਵਨਾ ਤੋਂ ਪ੍ਰੇਰਿਤ ਹੋ ਕੇ, ਪਰਿਵਾਰ ਨੇ ਆਪਣੀ ਧੀ ਦਾ ਨਾਮ ‘ਸਿੰਦੂਰੀ’ ਰੱਖਿਆ।
ਭਾਰਤੀ ਫੌਜ ਨੇ 7 ਮਈ 2025 ਦੀ ਰਾਤ ਨੂੰ ਆਪ੍ਰੇਸ਼ਨ ਸਿੰਦੂਰ ਦੇ ਤਹਿਤ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ‘ਚ ਸਥਿਤ ਨੌਂ ਅੱਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਹਵਾਈ ਹਮਲੇ ਕੀਤੇ। ਇਹ ਕਾਰਵਾਈ 22 ਅਪ੍ਰੈਲ ਨੂੰ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਦੇ ਜਵਾਬ ‘ਚ ਕੀਤੀ ਗਈ ਸੀ, ਜਿਸ ‘ਚ 26 ਨਿਰਦੋਸ਼ ਨਾਗਰਿਕਾਂ ਦੀ ਜਾਨ ਚਲੀ ਗਈ ਸੀ। ਉਸੇ ਦਿਨ, ਕਟਿਹਾਰ ਦੇ ਇੱਕ ਨਿੱਜੀ ਹਸਪਤਾਲ, ਕਟਿਹਾਰ ਸੇਵਾ ਸਦਨ ਵਿੱਚ ਸੰਤੋਸ਼ ਮੰਡਲ ਅਤੇ ਰਾਖੀ ਕੁਮਾਰੀ ਦੇ ਘਰ ਇੱਕ ਬੱਚੀ ਦਾ ਜਨਮ ਹੋਇਆ।
ਇਸ ਖਾਸ ਮੌਕੇ ਨੂੰ ਯਾਦਗਾਰ ਬਣਾਉਣ ਲਈ, ਪਰਿਵਾਰ ਨੇ ਆਪਣੀ ਨਵਜੰਮੀ ਧੀ ਦਾ ਨਾਮ ‘ਸਿੰਦੂਰੀ’ ਰੱਖਿਆ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਇਹ ਨਾਮ ਉਨ੍ਹਾਂ ਨੂੰ ਭਾਰਤੀ ਫੌਜ ਦੀ ਬਹਾਦਰੀ ਦੀ ਯਾਦ ਦਿਵਾਉਂਦਾ ਹੈ ਅਤੇ ਉਨ੍ਹਾਂ ਨੇ ਦੇਸ਼ ਭਗਤੀ ਦੀ ਭਾਵਨਾ ਤੋਂ ਪ੍ਰੇਰਿਤ ਹੋ ਕੇ ਇਹ ਨਾਮ ਚੁਣਿਆ ਹੈ।