ਪੰਜਾਬ ਦੇ ਮਸ਼ਹੂਰ ਪੰਜਾਬੀ ਗਾਇਕ ਸਰਦਾਰ ਅਲੀ ਅੱਜ ਵਾਲ-ਵਾਲ ਬਚੇ ਜਦੋਂ ਉਨ੍ਹਾਂ ਦੀ ਗੱਡੀ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ। ਜਾਣਕਾਰੀ ਮੁਤਾਬਕ ਹਾਦਸਾ ਜਲੰਧਰ-ਪਠਾਨਕੋਟ ਹਾਈਵੇਅ ‘ਤੇ ਭੋਗਪੁਰ ਨੇੜੇ 12 ਵਜੇ ਦੇ ਕਰੀਬ ਵਾਪਰਿਆ। ਸਨੌਰਾ ਪੁਲ ‘ਤੇ ਹੋਏ ਇਸ ਹਾਦਸੇ ’ਚ ਗਾਇਕ ਸਰਦਾਰ ਅਲੀ ਦੇ ਸੱਟਾਂ ਵੀ ਲੱਗੀਆਂ ਹਨ। ਹਾਦਸੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਤਸਵੀਰਾਂ ਮੁਤਾਬਕ ਹਾਦਸਾ ਇੰਨ੍ਹਾਂ ਭਿਆਨਕ ਹੋਇਆ ਕਿ ਕਾਰ ਸੜਕ ਕਿਨਾਰੇ ਲੱਗੀ ਰੇਲਿੰਗ ’ਚ ਫਸ ਗਈ ਤੇ ਵਿਚਾਲੋ ਬੁਰੀ ਤਰ੍ਹਾਂ ਨੁਕਸਾਨੀ ਗਈ। ਇਸ ਦੇ ਨਾਲ ਹੀ ਹਾਦਸੇ ਦੌਰਾਨ ਗਾਇਕ ਦੇ ਦੋ ਭਤੀਜੇ ਅਤੇ ਕਾਰ ਚਾਲਕ ਗੰਭੀਰ ਜ਼ਖ਼ਮੀ ਹੋ ਗਏ। ਫਿਲਹਾਲ ਜ਼ਖ਼ਮੀਆਂ ਨੂੰ ਪੰਜਾਬ ਪੁਲਿਸ ਦੀ ਸੁਰੱਖਿਆ ਦੀ ਟੀਮ ਨੇ ਹਸਪਤਾਲ ’ਚ ਭਰਤੀ ਕਰਵਾ ਦਿੱਤਾ ਹੈ।