ਫਿਰੋਜ਼ਪੁਰ : ਪੰਜਾਬ ‘ਚ ਹੋਏ ਪਾਕਿਸਤਾਨੀ ਡਰੋਨ ਹਮਲੇ ਕਾਰਨ ਔਰਤ ਦੀ ਮੌਤ ਹੋ ਗਈ ਹੈ। ਜ਼ਿਲ੍ਹਾ ਫਿਰੋਜ਼ੁਪਰ ਦੇ ਪਿੰਡ ਖਾਈ ਵਿਚ ਪਾਕਿਸਤਾਨੀ ਡਰੋਨ ਡਿੱਗਣ ਕਾਰਨ ਇਕ ਘਰ ਵਿਚ ਅੱਗ ਲੱਗ ਗਈ ਸੀ। ਇਸ ਵਿਚ ਜ਼ਖ਼ਮੀ ਹੋਈ ਸੁਖਵਿੰਦਰ ਕੌਰ ਦੀ ਅੱਜ ਇਲਾਜ ਦੌਰਾਨ ਮੌਤ ਹੋ ਗਈ।
ਜਾਣਕਾਰੀ ਮੁਤਾਬਕ 9 ਮਈ ਦੀ ਰਾਤ ਨੂੰ ਪਿੰਡ ਖਾਈ ਵਿਚ ਇਕ ਘਰ ਅੰਦਰ ਡਰੋਨ ਡਿੱਗਣ ਨਾਲ ਅੱਗ ਲੱਗ ਗਈ ਸੀ। ਇਸ ਵਿਚ 3 ਲੋਕ ਝੁਲਸ ਗਏ ਸਨ। ਇਨ੍ਹਾਂ ਵਿਚੋਂ ਦੋ ਨੂੰ ਲੁਧਿਆਣਾ ਰੈਫ਼ਰ ਕੀਤਾ ਗਿਆ ਸੀ, ਜਿੱਥੇ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਸੀ। ਇਲਾਜ ਦੌਰਾਨ ਅੱਜ ਸੁਖਵਿੰਦਰ ਕੌਰ (50) ਦੀ ਮੌਤ ਹੋ ਗਈ। ਉਸ ਦੇ ਪਤੀ ਲੁਧਿਆਣਾ ਅਤੇ ਪੁੱਤਰ ਫਿਰੋਜ਼ਪੁਰ ਵਿਚ ਜ਼ੇਰੇ ਇਲਾਜ ਹਨ।

