ਬੈਂਕਾਕ – ਮਿਆਂਮਾਰ ਦੀ ਫੌਜ ਨੇ ਸੋਮਵਾਰ ਨੂੰ ਦੇਸ਼ ਦੇ ਸਾਗਾਇੰਗ ਇਲਾਕੇ ਦੇ ਇਕ ਸਕੂਲ ’ਤੇ ਹਵਾਈ ਹਮਲਾ ਕੀਤਾ, ਜਿਸ ’ਚ 20 ਵਿਦਿਆਰਥੀਆਂ ਤੇ 2 ਅਧਿਆਪਕਾਂ ਦੀ ਮੌਤ ਹੋ ਗਈ। ਇਹ ਜਾਣਕਾਰੀ ਇੱਕ ਵਿਰੋਧ ਸਮੂਹ ਦੇ ਮੈਂਬਰਾਂ, ਸਹਾਇਤਾ ਕਰਮਚਾਰੀਆਂ ਅਤੇ ਮੀਡੀਆ ਰਿਪੋਰਟਾਂ ਤੋਂ ਮਿਲੀ। ਜਾਣਕਾਰੀ ਅਨੁਸਾਰ ਖੇਤਰ ਦੇ ਤਾਬਾਇਨ ਕਸਬੇ ਦੇ ਓਹੇ ਹਤੇਇਨ ਟਵਿਨ ਪਿੰਡ (ਜਿਸ ਨੂੰ ਡੇਪਾਇਨ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ) ’ਚ ਸਵੇਰੇ ਹੋਏ ਹਮਲੇ ਵਿਚ ਕਈ ਵਿਦਿਆਰਥੀ ਵਿਦਿਆਰਥੀ ਮਾਰੇ ਗਏ। ਫੌਜ ਨੇ ਆਪਣੇ ਸ਼ਾਸਨ ਖਿਲਾਫ ਵਿਆਪਕ ਹਥਿਆਰਬੰਦ ਟਕਰਾਅ ਨੂੰ ਰੋਕਣ ਲਈ ਹਵਾਈ ਹਮਲੇ ਵਧਾ ਦਿੱਤੇ ਹਨ। ਫਰਵਰੀ 2021 ਵਿੱਚ ਆਂਗ ਸਾਨ ਸੂ ਕੀ ਦੀ ਚੁਣੀ ਹੋਈ ਸਰਕਾਰ ਦਾ ਤਖਤਾ ਪਲਟਣ ਤੋਂ ਬਾਅਦ ਤੋਂ ਹੀ ਮਿਆਂਮਾਰ ਵਿੱਚ ਫੌਜ ਸੱਤਾ ਵਿੱਚ ਹੈ।