ਨੈਸ਼ਨਲ – ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਵੀਰਵਾਰ ਨੂੰ ਸ਼੍ਰੀਨਗਰ ਦੇ ਪਹੁੰਚੇ, ਜਿੱਥੇ ਉਨ੍ਹਾਂ ਫ਼ੌਜ ਦੇ ਜਵਾਨਾਂ ਨਾਲ ਮੁਲਾਕਾਤ ਕੀਤੀ ਤੇ ਜਵਾਨਾਂ ਦੇ ਆਪਰੇਸ਼ਨ ਸਿੰਦੂਰ ‘ਚ ਯੋਗਦਾਨ ਬਾਰੇ ਬੋਲਦੇ ਹੋਏ ਕਿਹਾ ਕਿ ਦੇਸ਼ ਨੂੰ ਤੁਹਾਡੇ ‘ਤੇ ਮਾਣ ਹੈ। ਇਸ ਦੌਰਾਨ ਰੱਖਿਆ ਮੰਤਰੀ ਦੇ ਨਾਲ ਜੰਮੂ ਅਤੇ ਕਸ਼ਮੀਰ ਦੇ ਲੈਫਟੀਨੈਂਟ ਗਵਰਨਰ ਮਨੋਜ ਸਿਨਹਾ ਵੀ ਮੌਜੂਦ ਹਨ। ਜ਼ਿਕਰਯੋਗ ਹੈ ਕਿ ਆਪਰੇਸ਼ਨ ਸਿੰਦੂਰ ਤੋਂ ਬਾਅਦ ਰੱਖਿਆ ਮੰਤਰੀ ਦਾ ਇਹ ਪਹਿਲਾ ਜੰਮੂ-ਕਸ਼ਮੀਰ ਦੌਰਾ ਹੈ।
ਇਸ ਦੌਰਾਨ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਆਪਰੇਸ਼ਨ ਸਿੰਦੂਰ ਲਈ ਦੇਸ਼ ਨੂੰ ਆਪਣੇ ਜਵਾਨਾਂ ‘ਤੇ ਮਾਣ ਹੈ ਤੇ ਇਸ ਮਿਸ਼ਨ ਨੂੰ ਪਾਕਿਸਤਾਨ ਵੀ ਕਦੇ ਨਹੀਂ ਭੁੱਲ ਸਕਦਾ। ਪਹਿਲਗਾਮ ‘ਚ ਹੋਏ ਕਾਇਰਾਨਾ ਹਮਲੇ ਦੀ ਪਾਕਿਸਤਾਨ ਨੂੰ ਭਾਰੀ ਕੀਮਤ ਚੁਕਾਉਣੀ ਪਈ ਹੈ।