ਨਿਹਾਲ ਸਿੰਘ ਵਾਲਾ – ਨਿਹਾਲ ਸਿੰਘ ਵਾਲਾ-ਬਾਘਾ ਪੁਰਾਣਾ ਰੋਡ ‘ਤੇ ਪਿੰਡ ਖੋਟੇ ਵਿਖੇ ਉਸਾਰੀ ਅਧੀਨ ਐੱਨ.ਐੱਚ. 254 ‘ਤੇ ਅਧੂਰੀ ਪਈ ਪੁਲੀ ਤੇ ਕੰਪਨੀ ਦੇ ਠੇਕੇਦਾਰਾਂ ਦੀ ਗਲਤੀ ਕਾਰਨ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਉੱਘੇ ਕਬੱਡੀ ਖਿਡਾਰੀ ਦੀ ਮੌਤ ਹੋ ਗਈ ਅਤੇ ਉਸਦਾ ਸਾਥੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਜਿਸ ਤੋਂ ਬਾਅਦ ਦੋ ਪਿੰਡਾਂ ਦੇ ਲੋਕਾਂ ਵੱਲੋਂ ਪਿੰਡ ਖੋਟੇ ਵਿਖੇ ਧਰਨਾ ਲਗਾ ਕੇ ਸੜਕ ਦੀ ਉਸਾਰੀ ਕਰ ਰਹੀ ਕੰਪਨੀ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਅਤੇ ਕੰਪਨੀ ‘ਤੇ ਉਸ ਦੇ ਠੇ
ਕੇਦਾਰ ਖਿਲਾਫ ਪਰਚਾ ਦਰਜ ਕਰਨ ਦੀ ਮੰਗ ਕੀਤੀ ਗਈ।
ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਕਬੱਡੀ ਖਿਡਾਰੀ ਸੁਰਜੀਤ ਸਿੰਘ ਪੁੱਤਰ ਬਹਾਦਰ ਸਿੰਘ ਪਿੰਡ ਰੋਂਤਾ ਜੋ ਕਿ ਰਾਤ ਸਮੇਂ ਬਾਘਾ ਪੁਰਾਣਾ ਤੋਂ ਆਪਣੇ ਪਿੰਡ ਨੂੰ ਆ ਰਿਹਾ ਸੀ ਕਿ ਪਿੰਡ ਖੋਟੇ ਵਿਖੇ ਉਸਾਰੀ ਅਧੀਨ ਸੜਕ ਦੀ ਅਧੂਰੀ ਪੁਲੀ ਜਿਸ ‘ਤੇ ਕੋਈ ਰਿਫਲੈਕਟਰ ਜਾਂ ਸਿਗਨਲ ਆਦਿ ਨਹੀਂ ਸੀ ਲਗਾਇਆ ਹੋਇਆ ਅਤੇ ਕਬੱਡੀ ਖਿਡਾਰੀ ਸੁਰਜੀਤ ਸਿੰਘ ਦੀ ਗੱਡੀ ਉਕਤ ਪੁਲੀ ਨਾਲ ਟਕਰਾ ਕੇ ਹਾਦਸੇ ਦਾ ਸ਼ਿਕਾਰ ਹੋ ਗਈ। ਜਿਸ ਕਾਰਨ ਸਰਜੀਤ ਸਿੰਘ ਦੀ ਮੌਤ ਹੋ ਗਈ ਅਤੇ ਉਸ ਦਾ ਦੂਸਰਾ ਸਾਥੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ।
ਮ੍ਰਿਤਕ ਸੁਰਜੀਤ ਸਿੰਘ ਦਾ ਅੱਠ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ । ਇਸ ਘਟਨਾ ਤੋਂ ਬਾਅਦ ਪਿੰਡ ਖੋਟੇ ਅਤੇ ਪਿੰਡ ਰੌਤਾ ਦੇ ਲੋਕਾਂ ਵੱਲੋਂ ਘਟਨਾ ਵਾਲੀ ਸਥਾਨ ‘ਤੇ ਧਰਨਾ ਲਗਾ ਕੇ ਆਵਾਜਾਈ ਠੱਪ ਕਰ ਦਿੱਤੀ । ਖ਼ਬਰ ਲਿਖੇ ਜਾਣ ਤੱਕ ਧਰਨਾ ਜਾਰੀ ਸੀ ।