ਜੈਪੁਰ- ਰਾਜਸਥਾਨ ਦੇ ਬਾਲੋਤਰਾ ਜ਼ਿਲ੍ਹੇ ‘ਚ ਸੋਮਵਾਰ ਸਵੇਰੇ ਇਕ ਸੋਗ ਸਭਾ ਦੌਰਾਨ ਟੈਂਟ ‘ਤੇ ਬਿਜਲੀ ਦੀ ਤਾਰ ਟੁੱਟ ਕੇ ਡਿੱਗ ਗਈ। ਇਸ ਹਾਦਸੇ ‘ਚ ਕਰੰਟ ਲੱਗਣ ਨਾਲ 2 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਹਾਦਸੇ ‘ਚ 8 ਲੋਕ ਗੰਭੀਰ ਰੂਪ ਨਾਲ ਝੁਲਸ ਗਏ ਹਨ। ਇਹ ਘਟਨਾ ਬਾਲੋਤਰਾ ਜ਼ਿਲ੍ਹੇ ‘ਚ ਪਚਪਦਰਾ ਤਹਿਸੀਲ ਦੇ ਉਮਰਲਾਈ ਪਿੰਡ ‘ਚ ਵਾਪਰੀ। ਇਕ ਘਰ ‘ਚ 40 ਤੋਂ ਵੱਧ ਪਿੰਡ ਵਾਸੀ ਸੋਗ ਸਭਾ ਲਈ ਘਰ ‘ਚ ਇਕੱਠੇ ਹੋਏ ਸਨ। ਕਲਿਆਣਪੁਰ ਦੇ ਸਾਬਕਾ ਪ੍ਰਧਾਨ ਹਰੀਸਿੰਘ ਨੇ ਦੱਸਿਆ,”ਟੈਂਟ ਦੇ ਠੀਕ ਉੱਪਰੋਂ ਲੰਘ ਰਹੀ ਤਾਰ ਅਚਾਨਕ ਡਿੱਗ ਗਈ। ਲੋਹੇ ਦੇ ਖੰਭਿਆਂ ‘ਚ ਕਰੰਟ ਆ ਗਿਆ ਅਤੇ ਲੋਕ ਘਬਰਾ ਕੇ ਦੌੜਣ ਲੱਗੇ। ਘੱਟੋ-ਘੱਟ 10 ਲੋਕ ਕਰੰਟ ਦੀ ਲਪੇਟ ‘ਚ ਆ ਗਏ।”