ਲੁਧਿਆਣਾ : ਹੈਬੋਵਾਲ ਦੇ ਜੱਸੀਆਂ ਰੋਡ ’ਤੇ ਸਥਿਤ ਝੁੱਗੀਆਂ ’ਚ ਖੇਡਦੇ ਸਮੇਂ ਪਾਣੀ ਨਾਲ ਭਰੀ ਬਾਲਟੀ ’ਚ ਇਕ ਬੱਚਾ ਡੁੱਬ ਗਿਆ, ਜਿਸ ਕਾਰਨ ਉਸ ਦੀ ਹਾਲਤ ਵਿਗੜ ਗਈ। ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਬੱਚੇ ਦੀ ਪਛਾਣ ਮੁਹੰਮਦ ਜੁਗਰਾਜ ਪੁੱਤਰ ਮੁਹੰਮਦ ਫਿਰੋਜ਼ ਵਜੋਂ ਹੋਈ ਹੈ।
ਏ. ਐੱਸ. ਆਈ. ਕੇਵਲ ਕ੍ਰਿਸ਼ਨ ਨੇ ਦੱਸਿਆ ਕਿ ਘਟਨਾ ਸਮੇਂ ਬੱਚੇ ਦੇ ਮਾਤਾ-ਪਿਤਾ ਦੋਵੇਂ ਕੰਮ ’ਤੇ ਗਏ ਹੋਏ ਸਨ ਅਤੇ ਬੱਚਾ ਆਪਣੇ ਭੈਣ-ਭਰਾਵਾਂ ਨਾਲ ਝੁੱਗੀ ਵਿਚ ਸੀ। ਝੁੱਗੀ ’ਚ ਪਾਣੀ ਨਾਲ ਭਰੀ ਇਕ ਵੱਡੀ ਬਾਲਟੀ ਪਈ ਸੀ। ਬੱਚਾ ਖੇਡਦੇ ਸਮੇਂ ਬਾਲਟੀ ’ਚ ਡੁੱਬ ਗਿਆ ਅਤੇ ਹਾਦਸੇ ਦਾ ਸ਼ਿਕਾਰ ਹੋ ਗਿਆ। ਪੋਸਟਮਾਰਟਮ ਕਰਵਾਉਣ ਤੋਂ ਬਾਅਦ ਪੁਲਸ ਨੇ ਲਾਸ਼ ਰਿਸ਼ਤੇਦਾਰਾਂ ਨੂੰ ਸੌਂਪ ਦਿੱਤੀ।