ਮੋਹਾਲੀ ਦੇ ਫੇਜ਼ 5 ‘ਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਸ਼ਨੀਵਾਰ ਸਵੇਰੇ ਦਫਤਰ ਜਾ ਰਹੀ ਇਕ ਲੜਕੀ ਦਾ ਸ਼ਰੇਆਮ ਦਿਨ-ਦਿਹਾੜੇ ਤਲਵਾਰ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕ ਬਲਜਿੰਦਰ ਕੌਰ ਫੇਜ਼-5 ਵਿੱਚ ਇੱਕ ਕਾਲ ਸੈਂਟਰ ਵਿੱਚ ਕੰਮ ਕਰਦੀ ਸੀ।
ਜਾਣਕਾਰੀ ਮੁਤਾਬਕ ਬਲਜਿੰਦਰ ਕੌਰ ‘ਤੇ ਸਵੇਰੇ 9.30 ਵਜੇ ਉਸ ਸਮੇਂ ਹਮਲਾ ਹੋਇਆ ਜਦੋਂ ਉਹ ਆਪਣੇ ਦੋਸਤਾਂ ਨਾਲ ਦਫ਼ਤਰ ਜਾ ਰਹੀ ਸੀ। ਕਤਲ ਦੀ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ। ਬਲਜਿੰਦਰ ਸਵੇਰੇ ਦਫ਼ਤਰ ਜਾਣ ਲਈ ਘਰੋਂ ਨਿਕਲੀ ਸੀ। ਜਿਵੇਂ ਹੀ ਉਹ ਬੱਸ ਤੋਂ ਹੇਠਾਂ ਉੱਤਰ ਰਹੀ ਸੀ ਕਿ ਅਚਾਨਕ ਇੱਕ ਨੌਜਵਾਨ ਤਲਵਾਰ ਲੈ ਕੇ ਉਸ ਦੇ ਸਾਹਮਣੇ ਆ ਗਿਆ। ਬਲਜਿੰਦਰ ਮੁਲਜ਼ਮਾਂ ਤੋਂ ਬਚਣ ਦੀ ਕੋਸ਼ਿਸ਼ ਕਰਦਾ ਰਹੀ ਪਰ ਮੁਲਜ਼ਮ ਉਸ ’ਤੇ ਵਾਰ-ਵਾਰ ਹਮਲਾ ਕਰਦੇ ਰਹੇ। ਲੜਕੀ ਨਾਲ ਜਦੋਂ ਇਹ ਘਟਨਾ ਵਾਪਰੀ ਤਾਂ ਉਸ ਦੇ ਨਾਲ ਉਸ ਦੀਆਂ ਦੋ ਹੋਰ ਸਹੇਲੀਆਂ ਵੀ ਸਨ।
ਘਟਨਾ ਤੋਂ ਬਾਅਦ ਬਲਜਿੰਦਰ ਕੌਰ ਨੂੰ ਤੁਰੰਤ ਸਿਵਲ ਹਸਪਤਾਲ ਮੁਹਾਲੀ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੇ ਵਾਰਸਾਂ ਨੇ ਦੱਸਿਆ ਕਿ ਬਲਜਿੰਦਰ ਕੌਰ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।