ਹਰਿਆਣਾ : ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਚ.ਐੱਸ.ਜੀ.ਪੀ.ਸੀ.) ਨੂੰ ਨਵਾਂ ਪ੍ਰਧਾਨ ਮਿਲ ਗਿਆ ਹੈ। HSGMC ਦੀ ਕਮਾਨ ਹੁਣ ਜਗਦੀਸ਼ ਸਿੰਘ ਝੀਂਡਾ ਦੇ ਹੱਥ ਵਿਚ ਆ ਗਈ ਹੈ। ਦੱਸ ਦੇਈਏ ਕਿ ਉਨ੍ਹਾਂ ਦੀ ਚੋਣ ਸਿੰਘਾਸਨ ਵਿਵਾਦਾਂ ਅਤੇ ਗੁਰੂਦੁਆਰਾ ਪ੍ਰਬੰਧਨ ਨੂੰ ਲੈ ਕੇ ਚੱਲ ਰਹੀਆਂ ਚੁਣੌਤੀਆਂ ਦੇ ਦਰਮਿਆਨ ਹੋਈ ਹੈ। 47 ਮੈਂਬਰਾਂ ਦੀ ਬੈਠਕ ‘ਚ ਝੀਂਡਾ ਦਾ ਨਾਮ ਫਾਈਨਲ ਹੋਇਆ ਹੈ।
ਨਵੀਂ ਜ਼ਿੰਮੇਵਾਰੀ ਸੰਭਾਲਣ ਤੋਂ ਬਾਅਦ ਝੀਂਡਾ ਨੇ ਕਿਹਾ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਮਰਯਾਦਾ ਅਨੁਸਾਰ ਗੁਰੂਘਰਾਂ ਦੇ ਪ੍ਰਬੰਧ ਨੂੰ ਸੁਚੱਜਾ ਬਣਾਉਣ ਅਤੇ ਸਿੱਖ ਕੌਮ ਦੀ ਭਲਾਈ ਲਈ ਕੰਮ ਕਰਨਗੇ। ਜਗਦੀਸ਼ ਸਿੰਘ ਝਿੰਡਾ ਦੇ ਪ੍ਰਧਾਨ ਬਣਨ ਨਾਲ ਕਮੇਟੀ ‘ਚ ਨਵਾਂ ਉਤਸ਼ਾਹ ਆਇਆ ਹੈ ਅਤੇ ਉਮੀਦ ਜਤਾਈ ਜਾ ਰਹੀ ਹੈ ਕਿ ਉਹ ਸਿੱਖ ਸੰਗਤ ਦੀਆਂ ਉਮੀਦਾਂ ‘ਤੇ ਖਰੇ ਉਤਰਣਗੇ।