ਨੈਸ਼ਨਲ – ਇਕ ਪਾਸੇ ਵਿਦਿਆਰਥੀਆਂ ਦੀਆਂ ਬੋਰਡ ਪ੍ਰੀਖਿਆਵਾਂ ਦੇ ਨਤੀਜੇ ਐਲਾਨੇ ਜਾ ਰਹੇ ਹਨ, ਉੱਥੇ ਹੀ ਰਾਜਸਥਾਨ ਤੋਂ ਇਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਰਾਜਸਥਾਨ ਸਿੱਖਿਆ ਵਿਭਾਗ ਨੇ ਰਾਜਸਥਾਨ ਸੈਕੰਡਰੀ ਸਿੱਖਿਆ ਬੋਰਡ (RBSE) ਦੀਆਂ ਅੰਸਰ ਸ਼ੀਟਸ ਨੂੰ ਸੰਭਾਲਣ ਵਿੱਚ ਵੱਡੀ ਲਾਪਰਵਾਹੀ ਲਈ ਚਾਰ ਅਧਿਆਪਕਾਂ ਨੂੰ ਮੁਅੱਤਲ ਕਰ ਦਿੱਤਾ ਹੈ। ਇਸ ਕਾਰਵਾਈ ਦਾ ਕਾਰਨ ਪ੍ਰੀਖਿਆਵਾਂ ਦੀ ਗੁਪਤਤਾ ਨੂੰ ਭੰਗ ਕਰਨਾ ਅਤੇ ਚੈਕਿੰਗ ਪ੍ਰੋਟੋਕੋਲ ਵਿੱਚ ਗੰਭੀਰ ਖਾਮੀਆਂ ਦੱਸਿਆ ਜਾ ਰਿਹਾ ਹੈ।
ਜਾਣਕਾਰੀ ਅਨੁਸਾਰ ਪ੍ਰੀਖਿਆਵਾਂ ਤੋਂ ਬਾਅਦ ਚੱਲ ਰਹੀ ਚੈਕਿੰਗ ਪ੍ਰਕਿਰਿਆ ਦੌਰਾਨ ਘਟੀਆ ਪ੍ਰਬੰਧ ਦੀਆਂ ਰਿਪੋਰਟਾਂ ਤੋਂ ਬਾਅਦ ਸਿੱਖਿਆ ਡਾਇਰੈਕਟੋਰੇਟ, ਬੀਕਾਨੇਰ ਦੇ ਡਾਇਰੈਕਟਰ ਆਸ਼ੀਸ਼ ਮੋਦੀ ਨੇ ਸੋਮਵਾਰ ਦੇਰ ਰਾਤ ਇਨ੍ਹਾਂ ਅਧਿਆਪਕਾਂ ਦੀ ਮੁਅੱਤਲੀ ਦੇ ਹੁਕਮ ਜਾਰੀ ਕੀਤੇ ਸਨ। ਮੁਅੱਤਲ ਕੀਤੇ ਗਏ ਅਧਿਆਪਕਾਂ ਵਿੱਚੋਂ ਦੋ ਅਲਵਰ ਜ਼ਿਲ੍ਹੇ ਦੇ ਹਨ, ਜਦੋਂ ਕਿ ਬਾਕੀ ਦੋ ਨਾਗੌਰ ਜ਼ਿਲ੍ਹੇ ਦੇ ਡਿਡਵਾਨਾ-ਕੁਚਮਨ ਇਲਾਕੇ ਦੇ ਦੱਸੇ ਜਾ ਰਹੇ ਹਨ।
ਅਲਵਰ ਵਿੱਚ ਸਰਕਾਰੀ ਹਾਈ ਸੈਕੰਡਰੀ ਸਕੂਲ, ਰੇਲਵੇ ਸਟੇਸ਼ਨ ਦੇ ਇੱਕ ਸੀਨੀਅਰ ਗਣਿਤ ਅਧਿਆਪਕ ਓਮਪ੍ਰਕਾਸ਼ ਗਾਈ ਸੈਣੀ ਨੇ ਕਥਿਤ ਤੌਰ ‘ਤੇ ਚੈਕਿੰਗ ਦੌਰਾਨ ਇੰਟਰਨਾਂ ਦੇ ਸਾਹਮਣੇ RBSE ਸੈਕੰਡਰੀ ਪ੍ਰੀਖਿਆ ਦੀਆਂ ਅੰਸਰ ਸ਼ੀਟਸ ਨੂੰ ਅਣਗੌਲਿਆ ਛੱਡ ਦਿੱਤਾ