ਪੰਜਾਬ ਦੇ ਨਾਲ-ਨਾਲ ਹੁਣ ਚੰਡੀਗੜ੍ਹ ‘ਚ ਵੀ ਕੋਰਨਾ ਦਾ ਨਵਾਂ ਮਾਮਲਾ ਸਾਹਮਣੇ ਆ ਗਿਆ ਹੈ। ਸ਼ਹਿਰ ਦੇ ਜੀ. ਐੱਮ. ਸੀ. ਐੱਚ.-32 ਹਸਪਤਾਲ ’ਚ ਦਾਖ਼ਲ 40 ਸਾਲ ਦੇ ਵਿਅਕਤੀ ’ਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ।
ਉਕਤ ਮਰੀਜ਼ ਤਿੰਨ ਦਿਨ ਪਹਿਲਾਂ ਸਾਹ ਲੈਣ ’ਚ ਤਕਲੀਫ਼ ਕਾਰਨ ਐਮਰਜੈਂਸੀ ’ਚ ਦਾਖ਼ਲ ਹੋਣ ਲਈ ਪੰਜਾਬ ਤੋਂ ਆਇਆ ਸੀ ਪਰ ਜਦੋਂ ਮਰੀਜ਼ ਦੀ ਹਾਲਤ ’ਚ ਸੁਧਾਰ ਨਹੀਂ ਹੋਇਆ ਤਾਂ ਡਾਕਟਰਾਂ ਨੇ ਕੋਵਿਡ ਟੈਸਟ ਕਰਵਾਇਆ, ਜਿਸ ਦੀ ਰਿਪੋਰਟ ਪਾਜ਼ੇਟਿਵ ਆਈ। ਜੀ. ਐੱਮ. ਸੀ. ਐੱਚ.-32 ਦੇ ਡਾਇਰੈਕਟਰ ਡਾ. ਅਤਰੇ ਨੇ ਕਿਹਾ ਕਿ ਮਰੀਜ਼ ਨੂੰ ਏਕਾਂਤਵਾਸ ’ਚ ਕਰ ਦਿਤਾ ਗਿਆ ਹੈ।