ਅੱਜ ਐਤਵਾਰ ਨੂੰ ਟੀ-20 ਵਿਸ਼ਵ ਕੱਪ 2024 ਦੇ 19ਵੇਂ ਮੈਚ ਵਿੱਚ ਭਾਰਤ ਦਾ ਸਾਹਮਣਾ ਕੱਟੜ ਵਿਰੋਧੀ ਪਾਕਿਸਤਾਨ ਨਾਲ ਹੋਵੇਗਾ। ਇਹ ਮੈਚ ਨਿਊਯਾਰਕ ਦੇ ਨਸਾਊ ਕਾਊਂਟੀ ਇੰਟਰਨੈਸ਼ਨਲ ਸਟੇਡੀਅਮ ‘ਚ ਖੇਡਿਆ ਜਾਣਾ ਹੈ। ਜ਼ਿਕਰਯੋਗ ਹੈ ਕਿ ਭਾਰਤੀ ਟੀਮ ਆਪਣਾ ਆਖਰੀ ਮੈਚ ਜਿੱਤ ਕੇ ਇੱਥੇ ਪਹੁੰਚੀ ਹੈ, ਜਦੋਕਿ ਪਾਕਿਸਤਾਨ ਨੂੰ ਪਿਛਲੇ ਮੈਚ ਵਿੱਚ ਅਮਰੀਕਾ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਰੋਹਿਤ ਸ਼ਰਮਾ ਦੀ ਅਗਵਾਈ ਵਾਲੇ ਹੌਂਸਲੇ ਬੁਲੰਦ ਹਨ। ਉਨ੍ਹਾਂ ਨੇ ਹਾਲ ਹੀ ਵਿੱਚ ਆਇਰਲੈਂਡ ਨੂੰ ਅੱਠ ਵਿਕਟਾਂ ਨਾਲ ਹਰਾਇਆ ਸੀ। ਅਮਰੀਕਾ ਨੇ ਬਾਬਰ ਆਜ਼ਮ ਨੂੰ ਸੁਪਰ ਓਵਰ ਵਿੱਚ ਹਰਾਇਆ ਸੀ। ਅੱਜ ਦੋਵਾਂ ਟੀਮਾਂ ਵਿਚਾਲੇ ਸਖ਼ਤ ਮੁਕਾਬਲਾ ਦੇਖਣ ਨੂੰ ਮਿਲ ਸਕਦਾ ਹੈ।
ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਭਾਰਤ ਦਾ ਟੀ-20 ਵਿਸ਼ਵ ਕੱਪ ‘ਚ ਪਾਕਿਸਤਾਨ ਦੇ ਵਿਰੁੱਧ ਰਿਕਾਰਡ ਸ਼ਾਨਦਾਰ ਰਿਹਾ ਹੈ। ਦੋਵੇਂ ਟੀਮਾਂ 2007 ਤੋਂ ਹੁਣ ਤੱਕ ਇਸ ਟੂਰਨਾਮੈਂਟ ਵਿੱਚ ਸੱਤ ਵਾਰ ਆਹਮੋ-ਸਾਹਮਣੇ ਹੋ ਚੁੱਕੀਆਂ ਹਨ। ਇਨ੍ਹਾਂ ਮੁਕਾਬਲਿਆਂ ਵਿੱਚੋਂ ਭਾਰਤ ਨੇ ਛੇ ਵਾਰ ਅਤੇ ਪਾਕਿਸਤਾਨ ਦੀ ਟੀਮ ਇੱਕ ਵਾਰ ਜਿੱਤੀ ਹੈ। ਇਸ ਦੇ ਨਾਲ ਹੀ ਓਵਰਆਲ ਟੀ-20 ‘ਚ ਦੋਵਾਂ ਟੀਮਾਂ ਵਿਚਾਲੇ 12 ਮੈਚ ਹੋਏ ਹਨ। ਭਾਰਤ ਅੱਠ ਵਾਰ ਅਤੇ ਪਾਕਿਸਤਾਨ ਤਿੰਨ ਵਾਰ ਜਿੱਤਿਆ ਹੈ। 2007 ਵਿੱਚ ਹੋਇਆ ਮੈਚ ਟਾਈ ਹੋ ਗਿਆ, ਜਿਸ ਨੂੰ ਟੀਮ ਇੰਡੀਆ ਨੇ ਬਾਊਲ ਆਊਟ ‘ਚ ਜਿੱਤ ਲਿਆ ਸੀ। ਭਾਵ ਟੀਮ ਇੰਡੀਆ ਨੇ 12 ‘ਚੋਂ ਕੁੱਲ 9 ਮੈਚ ਜਿੱਤੇ ਹਨ।