ਨਰਿੰਦਰ ਮੋਦੀ ਨੇ ਐਤਵਾਰ ਸ਼ਾਮ ਨੂੰ ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ। ਅਜਿਹਾ ਕਰਨ ਵਾਲੇ ਉਹ ਨਹਿਰੂ ਤੋਂ ਬਾਅਦ ਦੂਜੇ ਪ੍ਰਧਾਨ ਮੰਤਰੀ ਬਣ ਗਏ ਹਨ। ਮੋਦੀ ਤੋਂ ਬਾਅਦ ਰਾਜਨਾਥ ਸਿੰਘ, ਅਮਿਤ ਸ਼ਾਹ, ਨਿਤਿਨ ਗਡਕਰੀ, ਜੇਪੀ ਨੱਡਾ ਅਤੇ ਸ਼ਿਵਰਾਜ ਸਿੰਘ ਚੌਹਾਨ ਨੇ ਸਹੁੰ ਚੁੱਕੀ।
ਇਸ ਦੇ ਨਾਲ ਹੀ ਗਠਜੋੜ ਸਹਿਯੋਗੀਆਂ ’ਚੋਂ ਪਹਿਲੇ ਮੰਤਰੀ ਦੇ ਰੂਪ ’ਚ ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਅਤੇ ਜਨਤਾ ਦਲ ਸੇਕੁਲਰ ਨੇਤਾ ਐੱਚਡੀ ਕੁਮਾਰ ਸਵਾਮੀ ਨੂੰ ਸਹੁੰ ਚੁੱਕਵਾਈ ਗਈ।
ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮਲਿਕਾਅਰਜੁਨ ਖੜਗੇ ਅਤੇ ਉਦਯੋਗਪਤੀ ਮੁਕੇਸ਼ ਅੰਬਾਨੀ ਨੇ ਵੀ ਸਹੁੰ ਚੁੱਕ ਸਮਾਗਮ ਵਿੱਚ ਸ਼ਿਰਕਤ ਕੀਤੀ। ਇਨ੍ਹਾਂ ਤੋਂ ਇਲਾਵਾ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਡੀਵਾਈ ਚੰਦਰਚੂੜ ਵੀ ਪਹੁੰਚੇ ਹਨ। ਨਾਲ ਹੀ ਵਿਦੇਸ਼ੀ ਮਹਿਮਾਨ ਵੀ ਰਾਸ਼ਟਰਪਤੀ ਭਵਨ ਦੇ ਵਿਹੜੇ ‘ਚ ਹੋ ਰਹੇ ਸਮਾਗਮ ’ਚ ਸ਼ਾਮਲ ਹੋਏ ਹਨ।