ਮਾਨਸਾ : ਜ਼ਿਲਾ ਮੈਜਿਸਟ੍ਰੇਟ ਕੁਲਵੰਤ ਸਿੰਘ ਆਈ. ਏ. ਐੱਸ. ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਦੀ ਧਾਰਾ 163 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲਾ ਮਾਨਸਾ ਦੀ ਹਦੂਦ ਅੰਦਰ ਪ੍ਰੈਗਾਬਲਿਨ 75 ਐੱਮ. ਜੀ. ਤੋਂ ਵੱਧ ਮਾਤਰਾ ਦੇ ਕੈਪਸੂਲ ਦੀ ਵਿਕਰੀ ’ਤੇ ਪਾਬੰਦੀ ਲਗਾਈ ਗਈ ਹੈ। ਉਨ੍ਹਾਂ ਕਿਹਾ ਕਿ ਕੈਮਿਸਟ ਵੱਲੋਂ ਦਵਾਈ ਦੇਣ ਸਮੇਂ ਪ੍ਰੀਸਕਰਿਪਸ਼ਨ ਸਲਿੱਪ ’ਤੇ ਆਪਣੀ ਮੋਹਰ ਲਗਾਈ ਜਾਵੇਗੀ ਅਤੇ ਦਵਾਈ ਦੇਣ ਦੀ ਮਿਤੀ ਦਰਜ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸਿਵਲ ਸਰਜਨ ਵੱਲੋਂ ਪ੍ਰਾਪਤ ਰਿਪੋਰਟ ਅਨੁਸਾਰ ਆਮ ਤੌਰ ’ਤੇ ਮਰੀਜ਼ ਨੂੰ ਉਸ ਦੇ ਹਾਲਾਤ ਦੇ ਅਧਾਰ ’ਤੇ ਪ੍ਰੈਗਾਬਲਿਨ ਦੀ ਡੋਜ਼ 25-150 ਐੱਮ. ਜੀ. ਰੋਜ਼ਾਨਾ ਪ੍ਰੀਸਕਰਾਇਬ ਕੀਤੀ ਜਾਂਦੀ ਹੈ। ਇਹ ਹੁਕਮ 31 ਜੁਲਾਈ 2025 ਤਕ ਲਾਗੂ ਰਹਿਣਗੇ।