ਅੱਚਲ ਸਾਹਿਬ -ਸ੍ਰੀ ਅੱਚਲ ਸਾਹਿਬ ਦੇ ਨਜ਼ਦੀਕ ਡੇਰਾ ਕਾਰ ਸੇਵਾ ਦੀਨਪੁਰੀਆ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਿਰਧ ਅਤੇ ਜ਼ਖ਼ਮੀ ਅੰਗ ਮਿਲਣ ਦਾ ਸਮਾਚਾਰ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਿਰਧ ਅਤੇ ਜ਼ਖਮੀ ਅੰਗਾਂ ਨੂੰ ਲੈ ਕੇ ਡੇਰੇ ਦੇ ਪ੍ਰਬੰਧਕਾਂ ਅਤੇ ਸੰਗਤਾਂ ’ਚ ਸਥਿਤੀ ਤਣਾਅਪੂਰਣ ਬਣ ਗਈ। ਉਕਤ ਮਾਮਲੇ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਅਧਿਕਾਰੀ ਅਤੇ ਗੁਰਦੁਆਰਾ ਸਾਹਿਬ ਅੱਚਲ ਸਾਹਿਬ ਦੇ ਮੈਨੇਜਰ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਕਮੇਟੀ ਅਤੇ ਥਾਣਾ ਰੰਗੜ ਨੰਗਲ ਦੇ ਐੱਸ. ਐੱਚ. ਓ. ਵੀ ਮੌਕੇ ’ਤੇ ਪਹੁੰਚ ਗਏ। ਸੰਗਤ ਨੇ ਕਿਹਾ ਕਿ ਡੇਰਾ ਦੀਨਪੁਰੀਆ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਨਹੀਂ ਹੋ ਰਿਹਾ, ਜਿਸ ਕਾਰਨ ਅੱਜ ਖਸਤਾ ਹਾਲਤ ’ਚ ਸਰੂਪ ਮਿਲੇ ਹਨ। ਇਸ ਸਬੰਧੀ ਜਦੋਂ ਡੇਰੇ ਦੇ ਸੇਵਾਦਾਰ ਭਾਈ ਅਮਰੀਕ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਂਭ-ਸੰਭਾਲ ਲਈ ਡੇਰੇ ਦੇ ’ਚ ਗ੍ਰੰਥੀ ਸਿੰਘ ਨੂੰ ਰੱਖਿਆ ਹੈ ਪਰ ਗ੍ਰੰਥੀ ਸਿੰਘ ਵੱਲੋਂ ਸਾਨੂੰ ਇਸ ਬਾਰੇ ਕੁਝ ਵੀ ਨਹੀਂ ਦੱਸਿਆ ਗਿਆ। ਉਨ੍ਹਾਂ ਕਿਹਾ ਕਿ ਫਿਰ ਵੀ ਜੇਕਰ ਸਾਡੇ ਵੱਲੋਂ ਕੋਈ ਗਲਤੀ ਹੋਈ ਹੈ ਤਾਂ ਅਸੀਂ ਸੰਗਤ ਅਤੇ ਗੁਰੂ ਮਹਾਰਾਜ ਜੀ ਕੋਲੋਂ ਹੱਥ ਜੋੜ ਕੇ ਮੁਆਫੀ ਮੰਗਦੇ ਹਾਂ।