ਦੋਰਾਹਾ ਬੀਤੀ ਦੇਰ ਸ਼ਾਮ ਇਥੋਂ ਲੰਘ ਰਹੀ ਅੰਬਾਲਾ-ਲੁਧਿਆਣਾ ਰੇਲਵੇ ਲਾਈਨ ’ਤੇ ਵਾਪਰੇ ਇਕ ਦਰਦਨਾਕ ਹਾਦਸੇ ਵਿਚ ਹਰਿਦੁਆਰ ਜਨ ਸ਼ਤਾਬਦੀ ਐਕਸਪ੍ਰੈੱਸ ਟ੍ਰੇਨ ਨੰਬਰ 12053 ਦੀ ਲਪੇਟ ਵਿਚ ਆਉਣ ਕਾਰਨ ਇਕ ਅਣਪਛਾਤੇ ਨੌਜਵਾਨ ਦੀ ਮੌਤ ਹੋ ਗਈ। ਇਹ ਮਾਮਲਾ ਰੇਲਵੇ ਸਟੇਸ਼ਨ ਦੋਰਾਹਾ ਜਾਰਡ ਨੇੜਲੇ ਕਿਲੋਮੀਟਰ ਨੰਬਰ 352-31/33 ਉੱਤੇ ਵਾਪਰਿਆ ਹੈ।
ਰੇਲਵੇ ਪੁਲਸ ਤੋਂ ਮਿਲੀ ਜਾਣਕਾਰੀ ਅਨੁਸਾਰ 30 ਤੋਂ 35 ਸਾਲ ਦੀ ਉਮਰ ਦਾ ਇਹ ਨੌਜਵਾਨ ਮੌਕੇ ‘ਤੇ ਹੀ ਦਮ ਤੋੜ ਗਿਆ।
ਘਟਨਾ ਦੀ ਸੂਚਨਾ ਮਿਲਣ ਉਪਰੰਤ ਜੀ.ਆਰ.ਪੀ. ਚੌਕੀ ਦੋਰਾਹਾ ਦੀ ਟੀਮ ਮੌਕੇ ‘ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅੱਗੇ ਦੀ ਕਾਰਵਾਈ ਸ਼ੁਰੂ ਕੀਤੀ। ਲਾਸ਼ ਨੂੰ ਪੋਸਟਮਾਰਟਮ ਅਤੇ ਪਛਾਣ ਲਈ ਖੰਨਾ ਦੇ ਸਿਵਲ ਹਸਪਤਾਲ ਦੀ ਮੋਰਚਰੀ ਵਿਚ 72 ਘੰਟਿਆਂ ਲਈ ਰਖਵਾਇਆ ਗਿਆ ਹੈ