Monday, July 21, 2025

Become a member

Get the best offers and updates relating to Liberty Case News.

― Advertisement ―

spot_img
spot_img
HomeBig Newsਰਾਤ ਨੂੰ ਪਾਰਾ 4 ਡਿਗਰੀ ਡਿਗਿਆ, ਇਸ ਤਾਰੀਖ਼ ਤੋਂ ਬਾਅਦ ਮਿਲੇਗੀ ਰਾਹਤ

ਰਾਤ ਨੂੰ ਪਾਰਾ 4 ਡਿਗਰੀ ਡਿਗਿਆ, ਇਸ ਤਾਰੀਖ਼ ਤੋਂ ਬਾਅਦ ਮਿਲੇਗੀ ਰਾਹਤ

ਚੰਡੀਗੜ੍ਹ : ਪਿਛਲੀਆਂ ਕਈ ਰਾਤਾਂ ਤੋਂ ਬਾਅਦ ਸ਼ਹਿਰ ‘ਚ ਰਾਤ ਦਾ ਤਾਪਮਾਨ ਡਿੱਗਿਆ ਹੈ, ਪਰ ਦਿਨ ਦੇ ਤਾਪਮਾਨ ਦੇ ਨਾਲ ਨਮੀ ਨੇ ਹਾਲੇ ਵੀ ਗਰਮੀ ਤੋਂ ਬੇਹਾਲ ਕੀਤਾ ਹੋਇਆ ਹੈ। ਦਿਨ ਦਾ ਤਾਪਮਾਨ ਅਜੇ ਵੀ 42.2 ਡਿਗਰੀ ਤੱਕ ਪਹੁੰਚ ਰਿਹਾ ਹੈ, ਪਰ 32.7 ਡਿਗਰੀ ਤੱਕ ਪਹੁੰਚ ਚੁੱਕੇ ਰਾਤ ਦੇ ਤਾਪਮਾਨ ’ਚ 4 ਡਿਗਰੀ ਦੀ ਗਿਰਾਵਟ ਆਈ ਹੈ। ਸ਼ੁੱਕਰਵਾਰ ਰਾਤ ਘੱਟੋ-ਘੱਟ ਤਾਪਮਾਨ 28.6 ਡਿਗਰੀ ਦਰਜ ਕੀਤਾ ਗਿਆ।

ਹਾਲਾਂਕਿ ਅਗਲੇ ਕੁੱਝ ਦਿਨਾਂ ਤੱਕ ਗਰਮੀ ਤੋਂ ਰਾਹਤ ਮਿਲਣ ਦੀ ਸੰਭਾਵਨਾ ਘੱਟ ਹੀ ਹੈ। ਐਤਵਾਰ ਤੋਂ ਸ਼ਹਿਰ ਵਿਚ ਤੇਜ਼ ਹਵਾਵਾਂ ਚੱਲਣ ਕਾਰਨ ਦਿਨ ਵੇਲੇ ਗਰਮੀ ਦਾ ਪ੍ਰਭਾਵ ਕੁੱਝ ਹੱਦ ਤੱਕ ਘੱਟ ਹੋ ਸਕਦਾ ਹੈ। ਜੇਕਰ ਮੰਗਲਵਾਰ ਨੂੰ ਹਲਕੇ ਬੱਦਲ ਛਾਏ ਰਹਿਣਗੇ ਤਾਂ ਰਾਹਤ 19 ਜੂਨ ਤੋਂ ਬਾਅਦ ਹੀ ਮਿਲੇਗੀ। ਗਰਮੀ ਕਾਰਨ ਸ਼ਹਿਰ ਵਿਚ ਬਿਜਲੀ ਦੀ ਖ਼ਪਤ ਲਗਾਤਾਰ ਵੱਧਣ ਅਤੇ ਲਾਈਨਾਂ ਸੜਨ ਕਾਰਨ ਸ਼ਹਿਰ ਦੇ ਕਈ ਹਿੱਸਿਆਂ ਵਿਚ ਬਿਜਲੀ ਦੀ ਸਪਲਾਈ ਕਈ-ਕਈ ਘੰਟਿਆਂ ਤੱਕ ਨਹੀਂ ਮਿਲ ਰਹੀ ਹੈ। ਹਾਲਾਂਕਿ 12 ਜੂਨ ਨੂੰ 465 ਮੈਗਾਵਾਟ ਤੱਕ ਪਹੁੰਚੀ ਬਿਜਲੀ ਦੀ ਖ਼ਪਤ ’ਚ ਸ਼ਨੀਵਾਰ ਨੂੰ ਕਮੀ ਆਈ ਅਤੇ ਸ਼ਹਿਰ ’ਚ 417 ਯੂਨਿਟ ਬਿਜਲੀ ਦੀ ਖ਼ਪਤ ਹੋਈ।
ਆਉਣ ਵਾਲੇ 4 ਦਿਨਾਂ ਤੱਕ ਹਾਲੇ ਵੀ ਗਰਮੀ ਤੋਂ ਰਾਹਤ ਮਿਲਣ ਦੀ ਸੰਭਾਵਨਾ ਘੱਟ ਹੀ ਹੈ, ਪਰ ਹੀਟਵੇਵ ਘੱਟ ਹੋਣ ਵਾਲੀ ਹੈ। ਐਤਵਾਰ ਤੋਂ ਸ਼ਹਿਰ ਵਿਚ 40 ਤੋਂ 60 ਕਿਲੋਮੀਟਰ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ, ਪਰ ਰਾਹਤ 19 ਜੂਨ ਮਤਲਬ ਕਿ ਵੀਰਵਾਰ ਤੋਂ ਬਾਅਦ ਹੀ ਮਿਲ ਸਕਦੀ ਹੈ। ਮੰਗਲਵਾਰ ਅਤੇ ਬੁੱਧਵਾਰ ਨੂੰ ਵੀ ਮੌਸਮ ਬਦਲਣ ਦੇ ਨਾਲ ਤੇਜ਼ ਹਨ੍ਹੇਰੀ ਅਤੇ ਬੂੰਦਾ-ਬਾਂਦੀ ਹੋ ਸਕਦੀ ਹੈ। ਮੌਸਮ ਵਿਭਾਗ ਦੇ ਬੁਲੇਟਿਨ ਅਤੇ ਸੈਟੇਲਾਈਟ ਤਸਵੀਰਾਂ ’ਤੇ ਗੌਰ ਕਰੀਏ ਤਾਂ 19 ਜੂਨ ਤੋਂ ਬਾਅਦ ਸ਼ਹਿਰ ਵਿਚ ਰਾਹਤ ਦੀ ਬਾਰਸ਼ ਹੋ ਸਕਦੀ ਹੈ। ਮੌਸਮ ਵਿਭਾਗ ਮੁਤਾਬਕ 19 ਅਤੇ 20 ਜੂਨ ਨੂੰ ਸ਼ਹਿਰ ਵਿਚ ਬਾਰਸ਼ ਹੋਣ ਕਾਰਨ ਤਾਪਮਾਨ ਵਿਚ ਗਿਰਾਵਟ ਆ ਸਕਦੀ ਹੈ। ਉਦੋਂ ਤੱਕ ਦਿਨ ਦਾ ਤਾਪਮਾਨ 40 ਡਿਗਰੀ ਦੇ ਆਸ-ਪਾਸ ਹੀ ਰਹੇਗਾ।