Monday, July 21, 2025

Become a member

Get the best offers and updates relating to Liberty Case News.

― Advertisement ―

spot_img
spot_img
HomePunjabਮੁੱਖ ਮੰਤਰੀ ਭਗਵੰਤ ਮਾਨ ਨੇ ਲੁਧਿਆਣਾ ਪੱਛਮੀ ਦੇ ਲੋਕਾਂ ਨੂੰ ਆਪ' ਉਮੀਦਵਾਰ...

ਮੁੱਖ ਮੰਤਰੀ ਭਗਵੰਤ ਮਾਨ ਨੇ ਲੁਧਿਆਣਾ ਪੱਛਮੀ ਦੇ ਲੋਕਾਂ ਨੂੰ ਆਪ’ ਉਮੀਦਵਾਰ ਸੰਜੀਵ ਅਰੋੜਾ ਨੂੰ ਜਿਤਾਉਣ ਦੀ ਕੀਤੀ ਅਪੀਲ, ਕਿਹਾ-ਤਰੱਕੀ, ਇਮਾਨਦਾਰੀ ਅਤੇ ਵਿਕਾਸ ਲਈ ਪਾਓ ਵੋਟ

 

 

ਲੁਧਿਆਣਾ, 14 ਜੂਨ

ਮੁੱਖ ਮੰਤਰੀ ਭਗਵੰਤ ਮਾਨ ਅਤੇ ‘ਆਪ’ ਪੰਜਾਬ ਦੇ ਇੰਚਾਰਜ ਮਨੀਸ਼ ਸਿਸੋਦੀਆ ਨੇ ਅੱਜ ਲੁਧਿਆਣਾ ਪੱਛਮੀ ਵਿੱਚ 19 ਜੂਨ ਨੂੰ ਹੋਣ ਵਾਲੀ ਜ਼ਿਮਨੀ ਚੋਣ ਲਈ ‘ਆਪ’ ਉਮੀਦਵਾਰ ਸੰਜੀਵ ਅਰੋੜਾ ਦੇ ਸਮਰਥਨ ਵਿੱਚ ਦੋ ਵਿਸ਼ਾਲ ਜਨ ਸਭਾ ਨੂੰ ਸੰਬੋਧਨ ਕੀਤਾ। ਆਪ ਆਗੂਆਂ ਨੇ ਅਰੋੜਾ ਦੇ ਅਸਾਧਾਰਨ ਯੋਗਦਾਨ ਅਤੇ ‘ਆਪ’ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਉਜਾਗਰ ਕੀਤਾ ਅਤੇ ਵੋਟਰਾਂ ਨੂੰ ਨਿਰੰਤਰ ਵਿਕਾਸ ਨੂੰ ਯਕੀਨੀ ਬਣਾਉਣ ਲਈ ‘ਝਾੜੂ’ ਦਾ ਬਟਨ ਦਬਾ ਕ ਆਪ ਉਮੀਦਵਾਰ ਨੂੰ ਜਿਤਾਉਣ ਦੀ ਅਪੀਲ ਕੀਤੀ।

ਆਪਣੇ ਸੰਬੋਧਨ ਦੌਰਾਨ ਸੰਜੀਵ ਅਰੋੜਾ ਨੇ ਇੱਕ ਸੰਸਦ ਮੈਂਬਰ ਵਜੋਂ ਆਪਣੇ ਕੰਮ, ਖ਼ਾਸ ਕਰਕੇ ਸਕੂਲਾਂ ਅਤੇ ਹਸਪਤਾਲਾਂ ਨੂੰ ਬਿਹਤਰ ਬਣਾਉਣ ਲਈ ਕੀਤੇ ਗਏ ਉਨ੍ਹਾਂ ਦੇ ਯਤਨਾਂ ‘ਤੇ ਚਾਨਣਾ ਪਾਇਆ। ਉਨ੍ਹਾਂ ਲੋਕਾਂ ਨੂੰ ਯਾਦ ਦਿਵਾਇਆ ਕਿ ਉਨ੍ਹਾਂ ਦੀ ਵੋਟ ਸਿਰਫ਼ ਉਨ੍ਹਾਂ ਦੀ ਹੀ ਨਹੀਂ, ਸਗੋਂ ਉਨ੍ਹਾਂ ਦੇ ਬੱਚਿਆਂ ਅਤੇ ਲੁਧਿਆਣਾ ਦੇ ਭਵਿੱਖ ਦੀ ਵੀ ਪ੍ਰਤੀਨਿਧਤਾ ਕਰਦੀ ਹੈ। ਉਨ੍ਹਾਂ ਕਿਹਾ, “ਵੋਟ ਪਾਉਣ ਲਈ ਤੁਹਾਨੂੰ ਸਿਰਫ਼ 15-20 ਮਿੰਟ ਲੱਗਣਗੇ, ਪਰ ਇਸ।ਤੋਂ ਲੁਧਿਆਣਾ ਪੱਛਮੀ ਦੇ ਭਵਿੱਖ ਦਾ ਫ਼ੈਸਲਾ ਹੋਵੇਗਾ।”

ਮਨੀਸ਼ ਸਿਸੋਦੀਆ ਨੇ ਸੰਜੀਵ ਅਰੋੜਾ ਦੇ ਸਮਰਪਣ ‘ਤੇ ਜ਼ੋਰ ਦਿੱਤਾ ਅਤੇ ਇੱਕ ਦੁਰਲੱਭ ਬਿਮਾਰੀ ਤੋਂ ਪੀੜਤ ਬੱਚੇ ਲਈ ਜੀਵਨ ਬਚਾਉਣ ਵਾਲਾ ਟੀਕਾ ਪ੍ਰਾਪਤ ਕਰਨ ਲਈ 12 ਕਰੋੜ ਰੁਪਏ ਇਕੱਠੇ ਕਰਨ ਦੇ ਉਨ੍ਹਾਂ ਦੇ ਸ਼ਾਨਦਾਰ ਕੰਮ ‘ਤੇ ਚਾਨਣਾ ਪਾਇਆ। ਸਿਸੋਦੀਆ ਨੇ ਕਿਹਾ, “ਇਹ ਚੋਣ ਇੱਕ ਅਜਿਹੇ ਨੇਤਾ ਦੀ ਚੋਣ ਕਰਨ ਬਾਰੇ ਹੈ ਜੋ ਸੱਚਮੁੱਚ ਲੋਕਾਂ ਦੀ ਸੇਵਾ ਕਰੇਗਾ। ਸੰਜੀਵ ਅਰੋੜਾ ਸਿਰਫ਼ ਇੱਕ ਉਮੀਦਵਾਰ ਨਹੀਂ ਹਨ, ਉਹ ਲੁਧਿਆਣਾ ਪੱਛਮੀ ਦੀ ਨੁਮਾਇੰਦਗੀ ਕੈਬਨਿਟ ਮੰਤਰੀ ਵਜੋਂ ਕਰਨਗੇ, ਇਹ ਯਕੀਨੀ ਬਣਾਉਣਗੇ ਕਿ ਹਲਕੇ ਦੀ ਆਵਾਜ਼ ਉੱਚ ਪੱਧਰ ‘ਤੇ ਸੁਣੀ ਜਾਵੇ।”

ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਜੀਵ ਅਰੋੜਾ ਨੂੰ ਇੱਕ ਦਿਆਲੂ ਅਤੇ ਮਿਹਨਤੀ ਨੇਤਾ ਦੱਸਿਆ। ਮਾਨ ਨੇ ਕਿਹਾ, “ਅਰੋੜਾ ਜੀ ਇੱਕ ਦਿਆਲੂ ਇਨਸਾਨ ਹਨ ਜੋ ਲੋਕਾਂ ਦੇ ਦਰਦ ਨੂੰ ਮਹਿਸੂਸ ਕਰਦੇ ਹਨ। ਇੱਕ ਵਾਰ ਜਦੋਂ ਉਹ ਵਿਧਾਇਕ ਬਣ ਜਾਂਦੇ ਹਨ ਅਤੇ ਮੇਰੇ ਕੈਬਨਿਟ ਦਾ ਹਿੱਸਾ ਬਣ ਜਾਂਦੇ ਹਨ, ਤਾਂ ਲੁਧਿਆਣਾ ਪੱਛਮੀ ਲਈ ਕੰਮ ਕਰਨ ਦੀ ਉਨ੍ਹਾਂ ਦੀ ਸ਼ਕਤੀ ਕਈ ਗੁਣਾ ਵੱਧ ਜਾਵੇਗੀ।” ਉਨ੍ਹਾਂ ਆਮ ਆਦਮੀ ਪਾਰਟੀ ਦੇ ਚੋਣ ਚਿੰਨ੍ਹ ‘ਝਾੜੂ’ ਦੇ ਬਟਨ ਨੂੰ ਦਬਾ ਕੇ ਇਮਾਨਦਾਰੀ ਅਤੇ ਤਰੱਕੀ ਲਈ ਵੋਟ ਪਾਉਣ ਦੀ ਮਹੱਤਤਾ ‘ਤੇ ਵੀ ਜ਼ੋਰ ਦਿੱਤਾ।

ਮਾਨ ਨੇ ਵਿਰੋਧੀ ਆਗੂਆਂ ਦੀ ਘਮੰਡ ਅਤੇ ਜਨਤਾ ਦੀਆਂ ਜ਼ਰੂਰਤਾਂ ਨੂੰ ਨਜ਼ਰਅੰਦਾਜ਼ ਕਰਨ ਲਈ ਆਲੋਚਨਾ ਕੀਤੀ। ਉਨ੍ਹਾਂ ਨੇ ਆਸ਼ੂ ਵਰਗੇ ਆਗੂਆਂ ਦੇ ਅਪਮਾਨਜਨਕ ਵਿਵਹਾਰ ਦੀਆਂ ਉਦਾਹਰਣਾਂ ਦਾ ਜ਼ਿਕਰ ਕੀਤਾ, ਇਸ ਦੀ ਤੁਲਨਾ ‘ਆਪ’ ਦੀ ਲੋਕਾਂ ਦੀ ਸੇਵਾ ਕਰਨ ਦੀ ਵਚਨਬੱਧਤਾ ਨਾਲ ਕੀਤੀ।

ਮਾਨ ਨੇ ਕਿਹਾ, “ਸਾਡੀ ਸਰਕਾਰ  ਪਿਛਲੇ ਤਿੰਨ ਸਾਲਾਂ ਵਿੱਚ ਪੰਜਾਬ ਵਿੱਚ ਇਨਕਲਾਬੀ ਬਦਲਾਅ ਲੈ ਕੇ ਆਈ ਹੈ।” ਉਨ੍ਹਾਂ ਨੇ ਸਰਕਾਰੀ ਨੌਕਰੀਆਂ, ਸਾਫ਼ ਪੀਣ ਵਾਲਾ ਪਾਣੀ, ਮੁਹੱਲਾ ਕਲੀਨਿਕਾਂ ਦੀ ਸਥਾਪਨਾ ਅਤੇ ਸਕੂਲਾਂ, ਸੜਕਾਂ ਅਤੇ ਹਸਪਤਾਲਾਂ ਦੀ ਮੁੜ ਸੁਰਜੀਤੀ ਵਰਗੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ। ਉਨ੍ਹਾਂ ਲੋਕਾਂ ਨੂੰ ਭਰੋਸਾ ਦਿੱਤਾ ਕਿ ਵਿਕਾਸ ਪ੍ਰਤੀ ‘ਆਪ’ ਦਾ ਸਮਰਪਣ ਕਦੇ ਵੀ ਘੱਟ ਨਹੀਂ ਹੋਵੇਗਾ।

ਮਾਨ ਨੇ ‘ਆਪ’ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਬਾਕੀ ਰਹਿੰਦੇ ਪ੍ਰਚਾਰ ਦੇ ਦਿਨਾਂ ਵਿੱਚ ਘਰ-ਘਰ ਜਾ ਕੇ ‘ਆਪ’ ਸਰਕਾਰ ਦੀਆਂ ਪ੍ਰਾਪਤੀਆਂ ਅਤੇ ਨੀਤੀਆਂ ਨੂੰ ਪਿਆਰ ਅਤੇ ਨਿਮਰਤਾ ਨਾਲ ਸਾਂਝਾ ਕਰਨ।

ਮਾਨ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ “19 ਜੂਨ ਨੂੰ, ਸੰਜੀਵ ਅਰੋੜਾ ਦੀ ਫ਼ੋਟੋ ਵਾਲਾ ‘ਝਾੜੂ’ ਦਾ ਬਟਨ ਦਬਾਓ ਅਤੇ ਘਰ ਵਾਪਸ ਆਓ। ਹੋਰ ਬਟਨਾਂ ਵੱਲ ਦੇਖਿਓ ਵੀ ਨਾ, ਉਹ ਭ੍ਰਿਸ਼ਟਾਚਾਰ ਅਤੇ ਹੰਕਾਰ ਨੂੰ ਦਰਸਾਉਂਦੇ ਹਨ।”