ਅੰਮ੍ਰਿਤਸਰ ਬੀਤੇ ਦਿਨੀਂ ਨਿਹੰਗ ਸਿੰਘ ਬਾਬਾ ਅੰਮ੍ਰਿਤਪਾਲ ਸਿੰਘ ਮਹਿਰੋਂ ਦੇ ਸਾਥੀਆਂ ਵੱਲੋਂ ਮਾਰੀ ਗਈ ਸੋਸ਼ਲ ਮੀਡੀਆ ਸਟਾਰ ਕਮਲ ਕੌਰ ਦੇ ਮਾਮਲੇ ’ਤੇ ਆਪਣਾ ਪ੍ਰਤੀਕ੍ਰਮ ਜ਼ਾਹਿਰ ਕਰਦਿਆਂ ਸਰਬੱਤ ਖ਼ਾਲਸਾ ਸੰਮੇਲਨ 2015 ਦੇ ਮੁੱਖ ਪ੍ਰਬੰਧਕ ਭਾਈ ਜਰਨੈਲ ਸਿੰਘ ਸਖੀਰਾ ਨੇ ਇਸ ਨੂੰ ਸਾਰਥਿਕ ਕਦਮ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਕ ਪ੍ਰਵਾਸੀ ਕਦੇਸਨ ਤੋਂ ਆਪਣਾ ਫਰਜ਼ੀ ਨਾਂ ਕਮਲ ਕੌਰ ਰੱਖ ਕੇ ਸਿੱਖ ਕੌਮ ਤੇ ਪੰਥ ਦੀ ਆਨ ਤੇ ਸ਼ਾਨ ਨੂੰ ਢਾਅ ਲਾਉਣ ਵਾਲੀ ਅਤੇ ਸਮਾਜ ਵਿਚ ਗੰਦ ਪਰੋਸਣ ਵਰਗੀ ਕੁਰੀਤੀ ਨੂੰ ਉਤਸ਼ਾਹਿਤ ਕਰਨ ਵਾਲੀ ਕਮਲ ਕੌਰ ਨੂੰ ਉਸ ਦੇ ਕੀਤੇ ਦੀ ਸਜ਼ਾ ਮਿਲੀ ਹੈ।ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਸਿੰਘ ਮਹਿਰੋਂ ਨੇ ਬੇਸ਼ੱਕ ਕਾਨੂੰਨ ਦੀ ਨਜ਼ਰ ਵਿਚ ਇੱਕ ਗੁਨਾਹ ਕੀਤਾ ਹੈ ਪਰ ਜੇਕਰ ਸਮਾਜਿਕ ਤੌਰ ’ਤੇ ਵੇਖਿਆ ਜਾਵੇ ਤਾ ਭਾਈ ਸਾਹਿਬ ਨੇ ਆਪਣੀ ਨੈਤਿਕ ਜ਼ਿੰਮੇਵਾਰੀ ਨਿਭਾਈ ਹੈ। ਉਨ੍ਹਾਂ ਕਿਹਾ ਕਿ ਕਮਲ ਕੌਰ ਨੂੰ ਭਾਈ ਸਾਹਿਬ ਵੱਲੋਂ ਨਿੱਜੀ ਤੌਰ ’ਤੇ ਮਿਲ ਕੇ ਸਮਝਾਉਣ ਬੁਝਾਉਣ ਤੋਂ ਇਲਾਵਾ ਉਸ ਦੇ ਪਰਿਵਾਰ ਦੀ ਸਹਾਇਤਾ ਲਈ ਆਰਥਿਕ ਮਦਦ ਵੀ ਕੀਤੀ ਸੀ ਪਰ ਇਸ ਦੇ ਬਾਵਜੂਦ ਵੀ ਉਹ ਆਪਣੇ ਕਾਰਨਾਮਿਆਂ ਤੋਂ ਬਾਜ਼ ਨਹੀਂ ਆਈ।