ਜਲੰਧਰ -ਥਾਣਾ 1 ਦੀ ਪੁਲਸ ਨੇ ਪ੍ਰਾਪਰਟੀ ਡੀਲਰ ਨੌਸ਼ਾਦ ਅਲੀ ਵਿਰੁੱਧ ਜਬਰ-ਜ਼ਿਨਾਹ ਦਾ ਮਾਮਲਾ ਦਰਜ ਕੀਤਾ ਹੈ। ਦੋਸ਼ ਹੈ ਕਿ ਨੌਸ਼ਾਦ ਅਲੀ ਨੇ 15 ਸਾਲਾ ਲੜਕੀ ਨਾਲ ਜਬਰ-ਜ਼ਿਨਾਹ ਕੀਤਾ ਸੀ। ਨੌਸ਼ਾਦ ਅਲੀ ਇਸ ਤੋਂ ਪਹਿਲਾਂ ਵੀ ਘੱਟ ਗਿਣਤੀ ਵਰਗ ਦਾ ਨੇਤਾ ਵੀ ਰਹਿ ਚੁੱਕਾ ਹੈ। ਸ਼ਿਵ ਨਗਰ ਦਾ ਰਹਿਣ ਵਾਲਾ ਅਲੀ ਇਸ ਸਮੇਂ ਪੁਲਸ ਹਿਰਾਸਤ ’ਚੋਂ ਬਾਹਰ ਹੈ।
ਥਾਣਾ 1 ਦੇ ਇੰਚਾਰਜ ਰਾਕੇਸ਼ ਕੁਮਾਰ ਦਾ ਕਹਿਣਾ ਹੈ ਕਿ ਲੜਕੀ ਦੀ ਡਾਕਟਰੀ ਜਾਂਚ ਕੀਤੀ ਜਾ ਰਹੀ ਹੈ। ਪਤਾ ਲੱਗਾ ਹੈ ਕਿ ਨੌਸ਼ਾਦ ਆਲਮ ਨੇ ਚਾਰ ਦਿਨ ਪਹਿਲਾਂ ਨਾਬਾਲਗ ਕੁੜੀ ਨੂੰ ਕਿਸੇ ਹੋਰ ਲੜਕੇ ਦੇ ਚੁੰਗਲ ਤੋਂ ਛੁਡਾਉਣ ਤੋਂ ਬਾਅਦ ਵਿਆਹ ਕਰਵਾ ਲਿਆ ਸੀ। ਨੌਸ਼ਾਦ ਆਲਮ ਭਾਜਪਾ ਘੱਟ ਗਿਣਤੀ ਸੈੱਲ ਦਾ ਮੈਂਬਰ ਹੈ। ਸ਼ਿਵ ਨਗਰ ਦੇ ਇਕ ਨਿਵਾਸੀ ਨੇ ਦੱਸਿਆ ਹੈ ਕਿ ਰਾਤ 10:00 ਵਜੇ ਸਾਦੇ ਕੱਪੜਿਆਂ ਵਿਚ ਚਾਰ ਵਿਅਕਤੀ ਉਸ ਨੂੰ ਘਰ ਦੇ ਬਾਹਰ ਬੁਲਾ ਕੇ ਮੋਟਰਸਾਈਕਲ ’ਤੇ ਲੈ ਗਏ।
ਪਰਿਵਾਰਕ ਮੈਂਬਰਾਂ ਨੂੰ ਹੁਣ ਤੱਕ ਇਹ ਪਤਾ ਨਹੀਂ ਲੱਗਾ ਕਿ ਨੌਸ਼ਾਦ ਨੂੰ ਚੁੱਕਣ ਵਾਲੇ ਲੋਕ ਪੁਲਸ ਵਾਲੇ ਸਨ ਜਾਂ ਕੁਝ ਹੋਰ ਲੋਕ। ਦੂਜੇ ਪਾਸੇ ਥਾਣਾ ਨੰਬਰ ਇਕ ਦੇ ਐੱਸ. ਐੱਚ. ਓ. ਦਾ ਕਹਿਣਾ ਹੈ ਕਿ ਨੌਸ਼ਾਦ ਨੂੰ ਪੁੱਛਗਿੱਛ ਲਈ ਥਾਣੇ ਨਹੀਂ ਬੁਲਾਇਆ ਗਿਆ ਹੈ ਅਤੇ ਨਾ ਹੀ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਹੁਣ ਸਭ ਤੋਂ ਵੱਡਾ ਸਵਾਲ ਇਹ ਉੱਠਦਾ ਹੈ ਕਿ ਨੌਸ਼ਾਦ ਆਲਮ ਨੂੰ ਲੈਣ ਲਈ ਦੋ ਮੋਟਰਸਾਈਕਲਾਂ ’ਤੇ ਆਏ ਚਾਰ ਲੋਕ ਕੌਣ ਸਨ?