Become a member

Get the best offers and updates relating to Liberty Case News.

― Advertisement ―

spot_img
spot_img
HomeBig NewsFASTag ਨੂੰ ਲੈ ਕੇ ਕੇਂਦਰ ਸਰਕਾਰ ਦਾ ਵੱਡਾ ਫ਼ੈਸਲਾ

FASTag ਨੂੰ ਲੈ ਕੇ ਕੇਂਦਰ ਸਰਕਾਰ ਦਾ ਵੱਡਾ ਫ਼ੈਸਲਾ

ਨੈਸ਼ਨਲ – FASTag ਨੂੰ ਲੈ ਕੇ ਕੇਂਦਰ ਸਰਕਾਰ ਵਲੋਂ ਵੱਡਾ ਫ਼ੈਸਲਾ ਲਿਆ ਗਿਆ ਹੈ। ਸਰਕਾਰ ਮੁਤਾਬਕ 15 ਅਗਸਤ ਤੋਂ 3,000 ਰੁਪਏ ਵਾਲੇ ਫਾਸਟੈਗ ਦੀ ਸ਼ੁਰੂਆਤ ਹੋਵੇਗੀ। ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਸਰਕਾਰ ਨੇ 15 ਅਗਸਤ ਤੋਂ 3000 ਰੁਪਏ ਦੀ ਕੀਮਤ ਵਾਲੇ ਫਾਸਟੈਗ ਆਧਾਰਿਤ ਸਾਲਾਨਾ ਪਾਸ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਪਾਸ ਦੇ ਸਰਗਰਮ ਹੋਣ ਦੀ ਤਾਰੀਖ ਤੋਂ ਇਕ ਸਾਲ ਲਈ ਜਾਂ 200 ਯਾਤਰਾਵਾਂ ਲਈ, ਜੋ ਵੀ ਪਹਿਲਾਂ ਹੋਵੇ, ਵੈਧ ਹੋਵੇਗਾ। ਇਸ ਨਵੇਂ ਨਿਯਮ ਜ਼ਰੀਏ FASTag ਸਿਸਟਮ ਨੂੰ ਜ਼ਿਆਦਾ ਆਸਾਨ ਅਤੇ ਪਾਰਦਰਸ਼ੀ ਬਣਾਉਣ ‘ਤੇ ਜ਼ੋਰ ਦਿੱਤਾ ਜਾਵੇਗਾ। ਇਸ ਨਾਲ ਟੋਲ ਭੁਗਤਾਨ ਕਰਨ ਵਿਚ ਨਾ ਸਿਰਫ਼ ਆਸਾਨੀ ਹੋਵੇਗੀ ਸਗੋਂ ਕਿ ਸਫ਼ਰ ਵੀ ਆਸਾਨ ਹੋ ਜਾਵੇਗਾ।

ਨਿਤਿਨ ਗਡਕਰੀ ਨੇ ਕਿਹਾ ਕਿ ਇਹ ਪਾਸ ਸਿਰਫ਼ ਗੈਰ-ਵਪਾਰਕ ਨਿੱਜੀ ਵਾਹਨਾਂ (ਕਾਰ, ਜੀਪ, ਵੈਨ ਆਦਿ) ਲਈ ਵਿਸ਼ੇਸ਼ ਰੂਪ ਨਾਲ ਤਿਆਰ ਕੀਤਾ ਗਿਆ ਹੈ ਅਤੇ ਦੇਸ਼ ਭਰ ਦੇ ਨੈਸ਼ਨਲ ਹਾਈਵੇਅ ‘ਤੇ ਨਿਰਵਿਘਨ ਯਾਤਰਾ ਨੂੰ ਸੰਭਵ ਬਣਾਏਗਾ। ਸਾਲਾਨਾ ਪਾਸ ਦੇ ਸਰਗਰਮ/ਨਵੀਨੀਕਰਨ ਲਈ ਇਕ ਵੱਖਰਾ ਲਿੰਕ ਜਲਦੀ ਹੀ ਹਾਈਵੇਅ ਟ੍ਰੈਵਲ ਐਪ ਅਤੇ NHAI/MoRTH ਵੈੱਬਸਾਈਟਾਂ ‘ਤੇ ਉਪਲਬਧ ਕਰਵਾਇਆ ਜਾਵੇਗਾ, ਜਿਸ ਨਾਲ ਪ੍ਰਕਿਰਿਆ ਆਸਾਨ ਹੋ ਜਾਵੇਗੀ।

ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਮੁਤਾਬਕ ਇਹ ਨੀਤੀ 60 ਕਿਲੋਮੀਟਰ ਦੇ ਦਾਇਰੇ ਵਿਚ ਟੋਲ ਪਲਾਜ਼ਿਆਂ ‘ਤੇ ਲੰਬੇ ਸਮੇਂ ਤੋਂ ਚੱਲ ਰਹੀਆਂ ਚਿੰਤਾਵਾਂ ਨੂੰ ਦੂਰ ਕਰੇਗੀ ਅਤੇ ਇਕ ਸੁਵਿਧਾਜਨਕ ਲੈਣ-ਦੇਣ ਰਾਹੀਂ ਟੋਲ ਭੁਗਤਾਨ ਨੂੰ ਸੁਚਾਰੂ ਬਣਾਏਗੀ। ਨਵਾਂ ਫਾਸਟੈਗ ਸਿਸਟਮ ਭੀੜ ਘੱਟ ਕਰ ਕੇ ਅਤੇ ਟੋਲ ਪਲਾਜ਼ਿਆਂ ‘ਤੇ ਵਿਵਾਦ ਨੂੰ ਖਤਮ ਕਰਨ ਦੇ ਨਾਲ-ਨਾਲ ਸਾਲਾਨਾ ਪਾਸ ਨੀਤੀ ਲੱਖਾਂ ਨਿੱਜੀ ਵਾਹਨ ਚਾਲਕਾਂ ਲਈ ਤੇਜ਼, ਨਿਰਵਿਘਨ ਅਤੇ ਬਿਹਤਰ ਯਾਤਰਾ ਅਨੁਭਵ ਲਈ ਵਚਨਬੱਧ ਹੈ।