ਮਨੀਲਾ —ਫਿਲੀਪੀਨਜ਼ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਫਿਲੀਪੀਨਜ਼ ਦੀ ਰਾਜਧਾਨੀ ਮਨੀਲਾ ਦੇ ਲਾਗੁਨਾ ਸੂਬੇ ਵਿੱਚ ਕਥਿਤ ਤੌਰ ‘ਤੇ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਤੋਂ ਬਾਅਦ ਸਕੂਲ ਅਤੇ ਦਫਤਰ ਬੰਦ ਕਰ ਦਿੱਤੇ ਗਏ। ਸੋਸ਼ਲ ਮੀਡੀਆ ‘ਤੇ ਕਥਿਤ ਬੰਬ ਦੀ ਧਮਕੀ ਮਿਲਣ ਤੋਂ ਬਾਅਦ ਸਥਾਨਕ ਅਧਿਕਾਰੀਆਂ ਨੇ ਬੁੱਧਵਾਰ ਨੂੰ ਸ਼ਹਿਰ ਦੇ ਸਕੂਲਾਂ ਵਿੱਚ ਕਲਾਸਾਂ ਅਤੇ ਦਫਤਰੀ ਕੰਮ ਮੁਅੱਤਲ ਕਰ ਦਿੱਤੇ।
ਸਾਂਤਾ ਕਰੂਜ਼ ਦੇ ਮੇਅਰ ਐਡਗਰ ਸੈਨ ਲੂਈਸ ਨੇ ਇੱਕ ਫੇਸਬੁੱਕ ਪੋਸਟ ਵਿੱਚ ਕਿਹਾ ਕਿ ਸਥਾਨਕ ਸਰਕਾਰ ਨੇ ਅੱਜ ਸਵੇਰੇ ਬੰਬ ਦੀ ਧਮਕੀ ਮਿਲਣ ਤੋਂ ਬਾਅਦ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਨਿੱਜੀ ਅਤੇ ਜਨਤਕ ਸਕੂਲਾਂ ਵਿੱਚ ਸਾਰੇ ਪੱਧਰਾਂ ‘ਤੇ ਕਲਾਸਾਂ ਅਤੇ ਦਫਤਰੀ ਕੰਮ ਅਸਥਾਈ ਤੌਰ ‘ਤੇ ਮੁਅੱਤਲ ਕਰ ਦਿੱਤਾ ਹੈ। ਲੂਈਸ ਨੇ ਕਿਹਾ ਕਿ ਸਾਂਤਾ ਕਰੂਜ਼ ਵਿੱਚ ਸਥਾਨਕ ਅਧਿਕਾਰੀ ਬੰਬ ਦੀ ਧਮਕੀ ਦੀ ਜਾਂਚ ਕਰ ਰਹੇ ਹਨ ਅਤੇ ਨਿਵਾਸੀਆਂ ਨੂੰ ਚੌਕਸ ਰਹਿਣ ਦੀ ਅਪੀਲ ਕੀਤੀ। ਮੇਅਰ ਨੇ ਕਿਹਾ, “ਮੈਂ ਧਮਕੀ ਫੈਲਾਉਣ ਵਾਲੇ ਉਨ੍ਹਾਂ ਲੋਕਾਂ ਨੂੰ ਯਾਦ ਦਿਵਾਉਂਦਾ ਹਾਂ ਕਿ ਸਾਡੇ ਕੋਲ ਅਜਿਹੇ ਕਾਨੂੰਨ ਹਨ ਜੋ ਡਰ ਅਤੇ ਗਲਤ ਜਾਣਕਾਰੀ ਫੈਲਾਉਣ ਵਾਲਿਆਂ ਨੂੰ ਸਜ਼ਾ ਦਿੰਦੇ ਹਨ।”