ਪਟਿਆਲਾ/ਸਨੌਰ : ਪਟਿਆਲਾ ਦੇ ਰੇਲਵੇ ਸਟੇਸ਼ਨ ‘ਤੇ ਅੱਜ ਇਕ ਲੜਕੀ ਦੇ ਟ੍ਰੇਨ ਵਿਚ ਚੜ੍ਹਨ ਸਮੇਂ ਹਾਦਸਾ ਵਾਪਰ ਗਿਆ। ਰੇਲ ਚੜ੍ਹਦੇ ਸਮੇਂ ਕੁੜੀ ਦਾ ਪੈਰ ਸਲਿੱਪ ਹੋ ਗਿਆ ਅਤੇ ਕੁੜੀ ਪਲੇਟਫਾਰਮ ਤੋਂ ਟ੍ਰੇਨ ਵਿਚਾਲੇ ਫਸ ਗਈ, ਜਿਸ ਕਾਰਣ ਕੁੜੀ ਦੀ ਇਕ ਲੱਤ ਕੱਟੀ ਗਟੀ। ਜਾਣਕਾਰੀ ਅਨੁਸਾਰ ਇਹ ਹਾਦਸਾ ਉਦੋਂ ਵਾਪਰਿਆਂ ਜਦੋਂ ਐੱਮਪੀ ਤੋਂ ਅੰਮ੍ਰਿਤਸਰ ਜਾ ਰਹੀ ਰੇਲ ਗੱਡੀ ਪਟਿਆਲਾ ਰੇਲਵੇ ਸਟੇਸ਼ਨ ’ਤੇ ਕੁਝ ਸਮੇਂ ਲਈ ਰੁਕੀ ਸੀ। ਇਸ ਦੌਰਾਨ ਗੱਡੀ ’ਚ ਸਵਾਰ ਇਕ ਪਰਿਵਾਰ ਦੀ 28 ਸਾਲ ਦੀ ਕੁੜੀ ਸਮਾਨ ਲੈਣ ਲਈ ਰੇਲਵੇ ਸਟੇਸ਼ਨ ’ਤੇ ਉਤਰ ਗਈ ਅਤੇ ਜਦੋਂ ਗੱਡੀ ਚੱਲਣ ਲੱਗੀ ਤਾਂ ਉਕਤ ਕੁੜੀ ਭੱਜ ਕੇ ਰੇਲ ਗੱਡੀ ’ਚ ਚੜ੍ਹਨ ਲੱਗੀ ਪਰ ਉਸਦਾ ਪੈਰ ਫਿਸਲ ਜਾਣ ਕਾਰਨ ਉਹ ਹੇਠਾਂ ਡਿੱਗ ਪਈ, ਜਿਸ ਦੌਰਾਨ ਉਸਦੀ ਲੱਟ ਰੇਲਵੇ ਪਟੜੀ ’ਤੇ ਆ ਜਾਣ ਕਾਰਨ ਲੱਤ ਕੱਟੀ ਗਈ ਅਤੇ ਇਕ ਪੈਰ ਦੀਆਂ ਉਂਗਲਾ ਅਤੇ ਹੱਥ ਦੀਆਂ ਉਂਗਲਾ ਵੀ ਕੱਟੀਆਂ ਗਈਆਂ ।
ਹਾਦਸਾ ਵਾਪਰਦਾ ਦੇਖ ਸਵਾਰੀਆਂ ਨੇ ਟ੍ਰੇਨ ਦੀ ਚੈਨ ਖਿੱਚੀ, ਜਿਸ ਕਾਰਨ ਟ੍ਰੇਨ ਰੁਕਣ ’ਤੇ ਉਕਤ ਲੜਕੀ ਨੂੰ ਬਾਹਰ ਕੱਢ ਕੇ ਸਰਕਾਰੀ ਰਾਜਿੰਦਰਾ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਹੈ। ਇਹ ਪਰਿਵਾਰ ਐੱਮਪੀ ਦੇ ਦਤੀਆਂ ਸ਼ਹਿਰ ਤੋ ਅੰਮ੍ਰਿਤਸਰ ਵਿਖੇ ਦਰਬਾਰ ਸਾਹਿਬ ਮੱਥਾ ਟੇਕਣ ਜਾ ਰਿਹਾ ਸੀ।