Become a member

Get the best offers and updates relating to Liberty Case News.

― Advertisement ―

spot_img
spot_img
HomeBreaking Newsਪੰਜਾਬ 'ਚ ਰਿਸ਼ਤੇ ਤਾਰ-ਤਾਰ! ਭੂਆ ਦੇ ਮੁੰਡੇ ਨੇ ਮਾਮੇ ਦੇ ਮੁੰਡੇ ਦਾ...

ਪੰਜਾਬ ‘ਚ ਰਿਸ਼ਤੇ ਤਾਰ-ਤਾਰ! ਭੂਆ ਦੇ ਮੁੰਡੇ ਨੇ ਮਾਮੇ ਦੇ ਮੁੰਡੇ ਦਾ ਗੋਲ਼ੀਆਂ ਮਾਰ ਕੀਤਾ ਕਤਲ

ਗੜ੍ਹਸ਼ੰਕਰ/ਹੁਸ਼ਿਆਰਪੁਰ -ਗੜ੍ਹਸ਼ੰਕਰ ਪੁਲਸ ਨੇ 18 ਜੂਨ ਦੀ ਰਾਤ ਗੜ੍ਹਸ਼ੰਕਰ-ਨੰਗਲ ਰੋਡ ’ਤੇ ਸ਼ਾਹਪੁਰ ਘਾਟੇ ’ਚ ਕਾਰ ਸਵਾਰ ਨੌਜਵਾਨ ਆਰੀਅਨ ਪੁੱਤਰ ਅਮਿਤ ਕੁਮਾਰ ਵਾਸੀ ਪਿੰਡ ਸੀਹਵਾਂ ਨੂੰ ਗੋਲ਼ੀਆਂ ਮਾਰ ਕੇ ਕਤਲ ਕਰਨ ਦੇ ਮਾਮਲੇ ਵਿਚ ਵੱਡਾ ਖ਼ੁਲਾਸਾ ਹੋਇਆ। ਇਹ ਕਤਲ ਨੌਜਵਾਨ ਦੇ ਭੂਆ ਦੇ ਮੁੰਡੇ ਵੱਲੋਂ ਕੀਤਾ ਗਿਆ ਹੈ। ਇਸ ਮਾਮਲੇ ਵਿਚ ਉਸ ਦੇ ਭੂਆ ਦੇ ਮੁੰਡੇ ਨਵੀਨ ਕੁਮਾਰ ਪੁੱਤਰ ਸਤੀਸ਼ ਕੁਮਾਰ ਵਾਸੀ ਪਿੰਡ ਕੋਕੋਵਾਲ ਅਤੇ ਉਸ ਨੂੰ ਅਸਲਾ ਦੇਣ ਦੇ ਦੋਸ਼ ਹੇਠ ਗੁਰਮੁਖ ਸਿੰਘ ਅਤੇ ਗੁਰਦੀਪ ਸਿੰਘ ਪੁੱਤਰਾਨ ਸੋਮਨਾਥ ਅਤੇ ਗੁਰਦੀਪ ਸਿੰਘ ਵਾਸੀ ਪਿੰਡ ਮੈਹਿੰਦਵਾਨੀ ਦੇ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।

ਦਰਜ ਕੇਸ ਮੁਤਾਬਕ ਐੱਸ. ਐੱਚ. ਓ. ਗੜ੍ਹਸ਼ੰਕਰ ਨੂੰ ਸਿਵਲ ਹਸਪਤਾਲ ਗੜ੍ਹਸ਼ੰਕਰ ਤੋਂ ਇਕ ਚਿੱਟ ਮਿਲੀ ਸੀ ਕਿ ਆਰੀਅਨ ਕੁਮਾਰ ਦੀ ਗੋਲੀਆਂ ਲੱਗਣ ਨਾਲ ਮੌਤ ਹੋਣ ਦਾ ਮਾਮਲਾ ਆਇਆ ਹੈ। ਏ. ਐੱਸ. ਆਈ. ਰਸ਼ਪਾਲ ਸਿੰਘ ਨੇ ਪੁੱਜ ਕੇ ਪੁੱਛਗਿੱਛ ਕੀਤੀ ਤਾਂ ਮੌਕੇ ’ਤੇ ਮ੍ਰਿਤਕ ਦਾ ਕੋਈ ਵਾਰਿਸ ਨਹੀਂ ਮਿਲਿਆ ਜਿਸ ’ਤੇ 19 ਜੂਨ ਨੂੰ ਰੋਜ਼ਨਾਮਚਾ ਰਿਪੋਰਟ ਦਰਜ ਕੀਤੀ ਗਈ ਸੀ। ਹੁਣ ਮੁੱਖ ਥਾਣਾ ਅਫ਼ਸਰ ਨੇ ਮੁਖਬਰ ਤੋਂ ਇਤਲਾਹ ਮਿਲੀ ਕਿ ਜਿਸ ਨੌਜਵਾਨ ਦਾ ਕਤਲ ਹੋਇਆ ਹੈ, ਉਹ ਉਸ ਦੇ ਭੂਆ ਦੇ ਮੁੰਡੇ ਨੇ ਕੀਤਾ ਹੈ ਕਿਉਂਕਿ ਮ੍ਰਿਤਕ ਉਸ ਦੀ ਰੈਡੀਮੇਡ ਦੁਕਾਨ ਤੋਂ ਕੰਮ ਛੱਡ ਕੇ ਅਪਣੀ ਖ਼ੁਦ ਦੀ ਅੱਡਾ ਝੁੰਗੀਆਂ ਵਿਖੇ ਦੁਕਾਨ ਖੋਲ੍ਹਣਾ ਚਾਹੁੰਦਾ ਸੀ ਅਤੇ ਨਵੀਨ ਕੁਮਾਰ ਨੂੰ ਡਰ ਸੀ ਕਿ ਇਸ ਨਾਲ ਉਸ ਦੀ ਸੇਲ ਨੂੰ ਘਾਟਾ ਹੋਵੇਗਾ।

ਇਸ ਲਈ ਨਵੀਨ ਕੁਮਾਰ ਨੇ ਉਲਟੀ ਆਉਣ ਦਾ ਬਹਾਨਾ ਬਣਾ ਕੇ ਕਾਰ ਰੋਕ ਕੇ ਆਰੀਅਨ ਨੂੰ ਗੋਲ਼ੀਆਂ ਮਾਰ ਦਿੱਤੀਆਂ, ਇਸ ਲਈ ਬਕੂਆ ਵੇਖਣ ਤੋਂ ਬਾਅਦ ਮ੍ਰਿਤਕ ਦਾ ਕਤਲ ਨਵੀਨ ਕੁਮਾਰ ਵੱਲੋਂ ਕੀਤਾ ਜਾਣਾ ਪਾਇਆ ਗਿਆ। ਇਸ ਕੇਸ ਵਿਚ ਨਵੀਨ ਕੁਮਾਰ, ਗੁਰਮੁਖ ਸਿੰਘ ਅਤੇ ਉਸ ਦੇ ਭਰਾ ਗੁਰਦੀਪ ਸਿੰਘ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਪਾਸੋਂ ਇਕ ਪਿਸਟਲ 32 ਬੋਰ, ਇਕ ਜਿੰਦਾ ਤੇ ਇਕ ਚਲਿਆ ਕਾਰਤੂਸ, ਸਵਿੱਫਟ ਕਾਰ ਨੰਬਰ ਪੀ. ਬੀ. 24 ਈ 0923 ਅਤੇ ਇਕ ਈਟੋਸ ਕਾਰ ਨੰਬਰ ਪੀ. ਬੀ. 02 ਸੀ. ਪੀ. 3993 ਵੀ ਬਰਾਮਦ ਕੀਤੇ ਗਏ ਹਨ।