Become a member

Get the best offers and updates relating to Liberty Case News.

― Advertisement ―

spot_img
spot_img
HomeBreaking Newsਹੁਸੀਨੈਵਾਲਾ ਬਾਰਡਰ 'ਤੇ BSF ਜਵਾਨਾਂ ਨੇ ਮਨਾਇਆ ਯੋਗ ਦਿਵਸ

ਹੁਸੀਨੈਵਾਲਾ ਬਾਰਡਰ ‘ਤੇ BSF ਜਵਾਨਾਂ ਨੇ ਮਨਾਇਆ ਯੋਗ ਦਿਵਸ

ਫਿਰੋਜ਼ਪੁਰ : ਅੱਜ ਜਿੱਥੇ ਦੇਸ਼ ਭਰ ‘ਚ 11ਵਾਂ ਯੋਗ ਦਿਵਸ ਮਨਾਇਆ ਜਾ ਰਿਹਾ ਹੈ, ਉੱਥੇ ਹੀ ਫਿਰੋਜ਼ਪੁਰ ਦੇ ਹੁਸੈਨੀਵਾਲਾ ਵਿਖੇ ਭਾਰਤ-ਪਾਕਿ ਸਰਹੱਦ ‘ਤੇ ਬੀ. ਐੱਸ. ਐੱਫ. ਵਲੋਂ 11ਵੀਂ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ। ਇਸ ਦੀ ਜਾਣਕਾਰੀ ਬੀ. ਐੱਸ. ਐੱਫ. ਦੇ ਡੀ. ਆਈ. ਜੀ. ਅਤੇ 155 ਬਟਾਲੀਅਨ ਦੇ ਕਮਾਂਡਰ ਵਿਜੇ ਸਿੰਘ ਰਾਣਾ ਨੇ ਦਿੱਤੀ। ਉਨ੍ਹਾਂ ਨੇ ਕਿਹਾ ਕਿ ਅੱਜ ਅਸੀਂ ਬੀ. ਐੱਸ. ਐੱਫ. ਜਵਾਨਾਂ ਨਾਲ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਹੈ।
ਬੀ. ਐੱਸ. ਐੱਫ. ਦੇ ਜਵਾਨਾਂ ਅਤੇ ਸਿਵਲ ਪ੍ਰਸ਼ਾਸਨ ਨਾਲ ਮਿਲ ਕੇ ਯੋਗ ਦਾ ਅਭਿਆਸ ਕੀਤਾ ਗਿਆ ਅਤੇ ਯੋਗ ਦੀ ਹਰ ਤਰ੍ਹਾਂ ਦੀ ਕਿਰਿਆ ਕੀਤੀ ਗਈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਸਭ ਨੂੰ ਰੋਜ਼ਾਨਾ ਯੋਗ ਕਰਨਾ ਚਾਹੀਦਾ ਹੈ ਕਿਉਂਕਿ ਯੋਗ ਕਰਨ ਨਾਲ ਜਿੱਥੇ ਸਾਡਾ ਸਰੀਰ ਫਿੱਟ ਰਹਿੰਦਾ ਹੈ, ਉੱਥ ਹੀ ਮਾਨਸਿਕਤਾ ਵੀ ਸੰਤੁਸ਼ਟ ਰਹਿੰਦੀ ਹੈ ਅਤੇ ਯੋਗ ਕਰਨ ਨਾਲ ਸਾਨੂੰ ਕਈ ਬੀਮਾਰੀਆਂ ਤੋਂ ਨਿਜਾਤ ਮਿਲਦੀ ਹੈ।