ਲੁਧਿਆਣਾ – ਲੁਧਿਆਣਾ ਦੇ ਪੱਛਮੀ ਹਲਕੇ ’ਚ ਹੋਈ ਜ਼ਿਮਨੀ ਚੋਣ ਦੇ ਨਤੀਜਿਆਂ ਵਿਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਨੇ ਜਿੱਤ ਦੇ ਝੰਡੇ ਗੱਡ ਦਿੱਤੇ ਹਨ। ਉਨ੍ਹਾਂ ਨੇ 10 ਹਜ਼ਾਰ ਤੋਂ ਵੱਧ ਵੋਟਾਂ ਦੀ ਵੱਡੀ ਲੀਡ ਨਾਲ ਜਿੱਤ ਹਾਸਲ ਕੀਤੀ ਹੈ। ਉਨ੍ਹਾਂ ਨੂੰ ਕੁੱਲ 35179 ਵੋਟਾਂ ਪਈਆਂ, ਜਦਕਿ ਕਾਂਗਰਸੀ ਉਮੀਦਵਾਰ 24542 ਵੋਟਾਂ ਹੀ ਹਾਸਲ ਕਰ ਸਕੇ। ਇਸੇ ਤਰ੍ਹਾਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ 20323 ਵੋਟਾਂ ਨਾਲ ਤੀਜੇ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪਰਉਪਕਾਰ ਸਿੰਘ ਘੁੰਮਣ 8203 ਵੋਟਾਂ ਨਾਲ ਚੌਥੇ ਨੰਬਰ ‘ਤੇ ਰਹੇ।
ਪਹਿਲੇ ਰਾਊਂਡ ਤੋਂ ਹੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਨੇ ਲੀਡ ਹਾਸਲ ਕਰ ਲਈ ਸੀ, ਜਿਸ ਨੂੰ ਉਨ੍ਹਾਂ ਨੇ 14ਵੇਂ ਰਾਊਂਡ ਤਕ ਬਰਕਰਾਰ ਰੱਖਿਆ। ਹਾਲਾਂਕਿ 6ਵੇਂ ਰਾਊਂਡ ਵਿਚ ਇਹ ਲੀਡ ਥੋੜ੍ਹੀ ਘਟੀ ਜ਼ਰੂਰ ਸੀ, ਪਰ ਫ਼ਿਰ ਇਹ ਲੀਡ ਲਗਾਤਾਰ ਵੱਧਦੀ ਗਈ ਤੇ ਅਖ਼ੀਰ ਵਿਚ ਉਹ 10 ਹਜ਼ਾਰ 637 ਵੋਟਾਂ ਦੇ ਫ਼ਰਕ ਨਾਲ ਵਿਰੋਧੀਆਂ ਤੋਂ ਬਹੁਤ ਅੱਗੇ ਨਿਕਲ ਗਏ ਤੇ ਜਿੱਤ ਹਾਸਲ ਕੀਤੀ।