ਨਵੀਂ ਦਿੱਲੀ : ਪੱਛਮੀ ਦਿੱਲੀ ਦੇ ਡੀਐੱਲਐੱਫ ਮੋਤੀ ਨਗਰ ਇਲਾਕੇ ਦੇ ਨੇੜੇ ਇਕ ਬੈਂਕੁਇਟ ਹਾਲ ਵਿਚ ਭਿਆਨਕ ਅੱਗ ਲੱਗ ਜਾਣ ਦੀ ਸੂਚਨਾ ਮਿਲੀ ਹੈ। ਇਸ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ। ਇਕ ਅਧਿਕਾਰੀ ਨੇ ਮੰਗਲਵਾਰ ਨੂੰ ਇਕ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਮ੍ਰਿਤਕ ਵਿਅਕਤੀ ਦੀ ਪਛਾਣ ਰਾਜੇਸ਼ ਦੇ ਰੂਪ ਵਿਚ ਕੀਤੀ ਗਈ ਹੈ, ਜੋ ਪੇਸ਼ੇ ਤੋਂ ਤਰਖਾਣ ਸੀ। ਅੱਗ ਸੋਮਵਾਰ ਰਾਤ 8 ਵੱਜ ਕੇ 47 ਮਿੰਨਟ ‘ਤੇ ਲੱਗੀ। ਇਸ ਦੌਰਾਨ 2 ਲੋਕ ਅੱਗ ਦੀਆਂ ਲਪਟਾਂ ਵਿਚ ਆ ਗਏ, ਜਿਸ ਤੋਂ ਇਕ ਨੂੰ ਬਚਾ ਲਿਆ ਗਿਆ।
ਇਸ ਘਟਨਾ ਦੌਰਾਨ ਇਕ ਵਿਅਕਤੀ ਤਾਂ ਕਿਸੇ ਤਰ੍ਹਾਂ ਬਾਹਰ ਆ ਗਿਆ, ਜਦਕਿ ਰਾਜੇਸ਼ ਦੀ ਦਮ ਘੁੱਟਣ ਨਾਲ ਮੌਤ ਹੋ ਗਈ। ਫਿਲਹਾਲ ਮੌਤ ਹੋਣ ਦੀ ਅਸਲ ਵਜ੍ਹਾ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਪਤਾ ਲੱਗੇਗੀ। ਸ਼ੁਰੂਆਤ ਵਿਚ ਘਟਨਾ ਵਾਲੀ ਥਾਂ ‘ਤੇ ਫਾਇਰ ਬ੍ਰਿਗੇਡ ਦੀਆਂ 18 ਗੱਡੀਆਂ ਨੂੰ ਭੇਜਿਆ ਗਿਆ ਹੈ ਅਤੇ ਬਾਅਦ ਵਿਚ 6 ਗੱਡੀਆਂ ਹੋਰ ਭੇਜੀਆਂ ਗਈਆਂ। ਦਿੱਲੀ ਫਾਇਰ ਸਰਵਿਸ (ਡੀਐੱਫਐੱਸ) ਦੇ ਇਕ ਅਧਿਕਾਰੀ ਦੇ ਕਿਹਾ ਕਿ ਸਾਨੂੰ ਰਾਤ 8.47 ਵਜੇ ਮੋਤੀ ਨਗਰ ਦੇ ਸਾਹਮਣੇ ਗੋਲਡਨ ਬੈਕੁਏਟ ਹਾਲ ਵਿਚ ਅੱਗ ਲੱਗਣ ਦੀ ਘਟਨਾ ਬਾਰੇ ਕਾਲ ਆਈ ਸੀ। ਕੁੱਲ 24 ਫਾਇਰ ਟੈਂਡਰ ਮੌਕੇ ‘ਤੇ ਭੇਜੇ ਗਏ। ਘਟਨਾ ਵਾਲੀ ਥਾਂ ਤੋਂ ਪ੍ਰਾਪਤ ਵਿਜੂਅਲ ਵਿਚ ਰਾਤ ਦੇ ਅਸਮਾਨ ਵਿਚ ਕਾਲੇ ਧੂੰਏਂ ਦੇ ਸੰਘਣੇ ਗੁਬਾਰ ਉੱਠਦੇ ਦਿਖਾਈ ਦੇ ਰਿਹੇ ਹਨ ਅਤੇ ਗੋਲਡਨ ਬੈਂਕੁਏਟ ਹਾਲ ਦੇ ਵੱਡੇ ਹਿੱਸੇ ਵਿਚ ਅੱਗ ਦੀਆਂ ਲੱਪਟਾਂ ਦਿਖਾਈ ਦਿੱਤੀਆਂ ਹਨ।