Become a member

Get the best offers and updates relating to Liberty Case News.

― Advertisement ―

spot_img
spot_img
HomeBreaking Newsਦਿੱਲੀ 'ਚ ਵੱਡਾ ਐਨਕਾਉਂਟਰ : 3 ਲੱਖ ਦਾ ਇਨਾਮੀ ਮੁਲਜ਼ਮ ਰੋਮਿਲ ਵੋਹਰਾ...

ਦਿੱਲੀ ‘ਚ ਵੱਡਾ ਐਨਕਾਉਂਟਰ : 3 ਲੱਖ ਦਾ ਇਨਾਮੀ ਮੁਲਜ਼ਮ ਰੋਮਿਲ ਵੋਹਰਾ ਢੇਰ

ਨੈਸ਼ਨਲ : ਦਿੱਲੀ ਦੇ ਭਾਟੀ ਮਾਈਨਜ਼ ਇਲਾਕੇ ਵਿੱਚ ਦਿੱਲੀ ਪੁਲਸ ਦੀ ਸਪੈਸ਼ਲ ਸੈੱਲ ਅਤੇ ਹਰਿਆਣਾ ਐੱਸਟੀਐੱਫ ਵਲੋਂ ਇੱਕ ਹਾਈ-ਪ੍ਰੋਫਾਈਲ ਐਨਕਾਉਂਟਰ ਕਰਕੇ ਬਦਨਾਮ ਗੈਂਗਸਟਰ ਰੋਮਿਲ ਵੋਹਰਾ ਨੂੰ ਮਾਰ ਦਿੱਤਾ ਗਿਆ ਹੈ। ਉਕਤ ਮਾਰੇ ਗਏ ਰੋਮਿਲ ਦੇ ਸਿਰ ‘ਤੇ 3 ਲੱਖ ਰੁਪਏ ਦਾ ਇਨਾਮ ਸੀ। ਇਸ ਕਾਰਵਾਈ ਵਿੱਚ ਦੋ ਪੁਲਸ ਕਰਮਚਾਰੀ ਵੀ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿੱਚ ਇੱਕ ਇੰਸਪੈਕਟਰ ਅਤੇ ਇੱਕ ਸਬ-ਇੰਸਪੈਕਟਰ ਸ਼ਾਮਲ ਹਨ। ਖੁਸ਼ਕਿਸਮਤੀ ਨਾਲ, ਗੋਲੀ ਦੋਵਾਂ ਪੁਲਸ ਕਰਮਚਾਰੀਆਂ ਦੀਆਂ ਬੁਲੇਟਪਰੂਫ ਜੈਕਟਾਂ ਨੂੰ ਛੂਹ ਗਈ, ਜਿਸ ਨਾਲ ਉਨ੍ਹਾਂ ਦੀ ਜਾਨ ਬਚ ਗਈ।

ਦੱਸ ਦੇਈਏ ਕਿ ਰੋਮਿਲ ਵੋਹਰਾ ਕਾਲਾ ਰਾਣਾ-ਨੋਨੀ ਰਾਣਾ ਗੈਂਗ ਦਾ ਇਕ ਬਹੁਤ ਸਰਗਰਮ ਅਤੇ ਬਦਨਾਮ ਮੈਂਬਰ ਸੀ। ਉਸ ਵਿਰੁੱਧ ਕਤਲ, ਜਬਰੀ ਵਸੂਲੀ ਅਤੇ ਹੋਰ ਗੰਭੀਰ ਅਪਰਾਧਾਂ ਦੇ ਕਈ ਮਾਮਲੇ ਦਰਜ ਸਨ। ਹਾਲ ਹੀ ਵਿੱਚ ਉਹ ਹਰਿਆਣਾ ਦੇ ਕੁਰੂਕਸ਼ੇਤਰ ਵਿੱਚ ਸ਼ਰਾਬ ਕਾਰੋਬਾਰੀ ਸ਼ਾਂਤਨੂ ਦੇ ਕਤਲ ਦਾ ਮੁੱਖ ਦੋਸ਼ੀ ਸੀ। 14 ਜੂਨ, 2025 ਨੂੰ ਸ਼ਾਂਤਨੂ ਦੀ ਕਈ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ, ਜਿਸ ਨਾਲ ਪੂਰੇ ਇਲਾਕੇ ਵਿੱਚ ਸਨਸਨੀ ਫੈਲ ਗਈ। ਸ਼ਾਂਤਨੂ ਦਾ ਸ਼ਰਾਬ ਦਾ ਕਾਰੋਬਾਰ 12 ਜ਼ਿਲ੍ਹਿਆਂ ਵਿੱਚ ਫੈਲਿਆ ਹੋਇਆ ਸੀ।

ਇਸ ਤੋਂ ਇਲਾਵਾ ਰੋਮਿਲ ‘ਤੇ ਪਿਛਲੇ ਸਾਲ ਯਮੁਨਾਨਗਰ ਵਿੱਚ ਇੱਕ ਹੀ ਘਟਨਾ ਵਿੱਚ ਚਾਰ ਲੋਕਾਂ ਦੀ ਹੱਤਿਆ ਕਰਨ ਦਾ ਵੀ ਦੋਸ਼ ਸੀ। ਉਸ ਵਿਰੁੱਧ ਦਿੱਲੀ, ਹਰਿਆਣਾ ਅਤੇ ਹੋਰ ਰਾਜਾਂ ਵਿੱਚ ਕਈ ਅਪਰਾਧਿਕ ਮਾਮਲੇ ਦਰਜ ਸਨ, ਜਿਸ ਕਾਰਨ ਉਸਦੀ ਗ੍ਰਿਫ਼ਤਾਰੀ ਲਈ 3 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਗਿਆ ਸੀ।