Sunday, July 20, 2025

Become a member

Get the best offers and updates relating to Liberty Case News.

― Advertisement ―

spot_img
spot_img
HomePunjab'ਆਪ' ਦਾ ਰੋਡ ਸ਼ੋਅ: ਕੰਮ ਦੀ ਰਾਜਨੀਤੀ ਨੂੰ ਵੋਟ ਪਾਉਣ ਲਈ ਲੁਧਿਆਣਾ...

‘ਆਪ’ ਦਾ ਰੋਡ ਸ਼ੋਅ: ਕੰਮ ਦੀ ਰਾਜਨੀਤੀ ਨੂੰ ਵੋਟ ਪਾਉਣ ਲਈ ਲੁਧਿਆਣਾ ਪੱਛਮੀ ਦਾ ਦਿਲੋਂ ਧੰਨਵਾਦ

 

ਲੁਧਿਆਣਾ, 24 ਜੂਨ

ਆਮ ਆਦਮੀ ਪਾਰਟੀ (ਆਪ) ਨੇ ਜ਼ਿਮਨੀ ਚੋਣ ਵਿੱਚ ਆਪਣੀ ਸ਼ਾਨਦਾਰ ਜਿੱਤ ਲਈ ਲੋਕਾਂ ਦਾ ਧੰਨਵਾਦ ਕਰਨ ਲਈ ਲੁਧਿਆਣਾ ਪੱਛਮੀ ਵਿੱਚ ਵਿਸ਼ਾਲ ਰੋਡ ਸ਼ੋਅ ਕੱਢਿਆ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ‘ਆਪ’ ਪੰਜਾਬ ਦੇ ਇੰਚਾਰਜ ਮਨੀਸ਼ ਸਿਸੋਦੀਆ, ‘ਆਪ’ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ, ਨਵੇਂ ਚੁਣੇ ਵਿਧਾਇਕ ਸੰਜੀਵ ਅਰੋੜਾ,’ਆਪ’ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਮਨਸ਼ੇਰ ਸਿੰਘ ਸ਼ੈਰੀ ਕਲਸੀ, ‘ਆਪ’ ਵਿਧਾਇਕ ਅਤੇ ਆਗੂ ਉਚੇਰੇ ਤੌਰ ‘ਤੇ ਪਹੁੰਚੇ।

ਲੋਕਾਂ ਦੀ ਭੀੜ ਨੂੰ ਸੰਬੋਧਨ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਲੁਧਿਆਣਾ ਪੱਛਮੀ ਦੇ ਲੋਕਾਂ ਦਾ ਉਨ੍ਹਾਂ ਦੇ ਭਾਰੀ ਸਮਰਥਨ ਲਈ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ, “ਲੋਕਾਂ ਨੇ ਸੰਜੀਵ ਅਰੋੜਾ ਨੂੰ ਪਹਿਲਾਂ ਨਾਲੋਂ ਵੀ ਵੱਡੇ ਫ਼ਰਕ ਨਾਲ ਜਿਤਾ ਕੇ ਆਪ ‘ਤੇ ਆਪਣਾ ਵਿਸ਼ਵਾਸ ਦਿਖਾਇਆ ਹੈ। ਲੋਕਤੰਤਰ ਵਿੱਚ, ਲੋਕ ਹੀ ਅਸਲੀ ਸ਼ਾਸਕ ਹਨ। ਜਿਹੜੇ ਲੋਕ ਦਾਅਵਾ ਕਰਦੇ ਸਨ ਕਿ ਉਹ ਕੁਝ ਵੀ ਕਰ ਸਕਦੇ ਹਨ, ਉਨ੍ਹਾਂ ਨੂੰ ਕੱਲ੍ਹ ਦੁਪਹਿਰ 2 ਵਜੇ ਅਹਿਸਾਸ ਹੋਇਆ ਕਿ ਉਨ੍ਹਾਂ ਦਾ ਇਹ ਵਿਸ਼ਵਾਸ ਗ਼ਲਤ ਸੀ। 1885 ਵਿੱਚ ਬਣੀ ਕਾਂਗਰਸ ਅਤੇ 1920 ਵਿੱਚ ਬਣੀ ਅਕਾਲੀ ਦਲ ਹੁਣ ਅਪ੍ਰਸੰਗਿਕ ਹਨ। ਅਕਾਲੀ ਦਲ ਦੇ ਉਮੀਦਵਾਰ ਦੀ ਸਿਰਫ਼ 8,000 ਵੋਟਾਂ ਨਾਲ ਜ਼ਮਾਨਤ ਜ਼ਬਤ ਹੋ ਗਈ, ਜਿਸ ਤੋਂ ਪਤਾ ਲੱਗਦਾ ਹੈ ਕਿ ਲੋਕਾਂ ਨੇ ਉਨ੍ਹਾਂ ਦੇ ਹੰਕਾਰ ਨੂੰ ਨਕਾਰ ਦਿੱਤਾ ਹੈ।”

ਲੁਧਿਆਣਾ ਪੱਛਮੀ ਅਤੇ ਵਿਸਾਵਦਰ ਜ਼ਿਮਨੀ ਚੋਣਾਂ ਵਿੱਚ ‘ਆਪ’ ਦੀ ਜਿੱਤ ਨੂੰ ਪਾਰਟੀ ਵਰਕਰਾਂ ਦੀ ਅਣਥੱਕ ਮਿਹਨਤ ਦਾ ਨਤੀਜਾ ਦੱਸਦਿਆਂ ਮਾਨ ਨੇ ਕਿਹਾ, “ਇਹ ਜਿੱਤ ਸਾਡੀ ਇਕੱਲੀ ਦੀ ਨਹੀਂ ਹੈ, ਇਹ ਹਰ ਪਾਰਟੀ ਵਰਕਰ ਦੀ ਮਿਹਨਤ ਹੈ ਜਿਨ੍ਹਾਂ ਨੇ ਘਰ-ਘਰ ਜਾ ਕੇ ਲੋਕਾਂ ਨੂੰ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਤੋਂ ਜਾਣੂ ਕਰਵਾਇਆ। ਜਨਤਾ ਇਮਾਨਦਾਰੀ ਅਤੇ ਮਿਹਨਤ ਨੂੰ ਪਛਾਣਦੀ ਹੈ। ਸਾਡਾ ਉਦੇਸ਼ ਪੰਜਾਬ ਨੂੰ ਕੈਲੀਫੋਰਨੀਆ ਜਾਂ ਲੰਡਨ ਬਣਾਉਣਾ ਨਹੀਂ ਹੈ, ਸਗੋਂ ਪੰਜਾਬ ਦੀ ਸ਼ਾਨ ਨੂੰ ਮੁੜ ਸੁਰਜੀਤ ਕਰਨਾ ਹੈ ਅਤੇ ਇਸ ਨੂੰ ਦੁਬਾਰਾ ਰੰਗਲਾ ਪੰਜਾਬ ਬਣਾਉਣਾ ਹੈ।”

ਉਨ੍ਹਾਂ ਪਾਰਟੀ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਸੋਸ਼ਲ ਮੀਡੀਆ ‘ਤੇ ਬੇਲੋੜੇ ਵਿਵਾਦਾਂ ਤੋਂ ਬਚਣ ਅਤੇ ਲੋਕਾਂ ਲਈ ਆਪਣੇ ਕੰਮ ‘ਤੇ ਧਿਆਨ ਕੇਂਦਰਿਤ ਕਰਨ। ਮਾਨ ਨੇ ਕਿਹਾ “ਸਾਡਾ ਮਿਸ਼ਨ ਲੋਕਾਂ ਦੀ ਸੇਵਾ ਕਰਨਾ ਹੈ, ਛੋਟੀਆਂ-ਮੋਟੀਆਂ ਲੜਾਈਆਂ ਵਿੱਚ ਸ਼ਾਮਲ ਹੋਣਾ ਨਹੀਂ । ਉਨ੍ਹਾਂ ਨੂੰ ਗੱਲਾਂ ਕਰਨ ਦਿਓ, ਅਸੀਂ ਕੰਮ ਕਰਾਂਗੇ।”

ਆਪ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਨੇ ਲੁਧਿਆਣਾ ਪੱਛਮੀ ਦੇ ਲੋਕਾਂ, ਸੰਜੀਵ ਅਰੋੜਾ ਅਤੇ ਸਾਰੇ ਆਪ ਵਰਕਰਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ, “ਕੱਲ੍ਹ ਦੀ ਜਿੱਤ ‘ਆਪ’ ਲਈ ਮਾਣ ਵਾਲਾ ਪਲ ਹੈ ਅਤੇ ਇਹ ਇਸ ਗੱਲ ਦਾ ਸਬੂਤ ਹੈ ਕਿ ਲੋਕਾਂ ਦਾ ਇਮਾਨਦਾਰ ਰਾਜਨੀਤੀ ਵਿੱਚ ਕਿੰਨਾ ਵਿਸ਼ਵਾਸ ਹੈ। ਲੁਧਿਆਣਾ ਪੱਛਮੀ ਨੇ ਨਾ ਸਿਰਫ਼ ਸੰਜੀਵ ਅਰੋੜਾ ਨੂੰ ਚੁਣਿਆ, ਸਗੋਂ ਅਰਵਿੰਦ ਕੇਜਰੀਵਾਲ ਦੇ ਪਾਰਦਰਸ਼ੀ ਸ਼ਾਸਨ ਦੇ ਦ੍ਰਿਸ਼ਟੀਕੋਣ ਪ੍ਰਤੀ ਵਚਨਬੱਧਤਾ ਦੀ ਪੁਸ਼ਟੀ ਵੀ ਕੀਤੀ, ਜੋ ਰਵਾਇਤੀ ਰਾਜਨੀਤੀ ਦੇ ਹੰਕਾਰ ਅਤੇ ਗੁੰਡਾਗਰਦੀ ਤੋਂ ਮੁਕਤ ਹੈ। ਇਹ ਜਿੱਤ ਰਾਜਨੀਤੀ ਵਿੱਚ ਇਮਾਨਦਾਰੀ ਵਾਪਸ ਲਿਆਉਣ ਦੇ ਮਿਸ਼ਨ ਦੀ ਜਿੱਤ ਹੈ।”

‘ਆਪ’ ਦੀ ਤੇਜ਼ ਤਰੱਕੀ ਵੱਲ ਧਿਆਨ ਦਿਵਾਉਂਦੇ ਹੋਏ ਸਿਸੋਦੀਆ ਨੇ ਕਿਹਾ, “2022 ਵਿੱਚ ਪੰਜਾਬ ਵਿੱਚ ‘ਆਪ’ ਦੀ ਲਹਿਰ ਸੀ। ਕੱਲ੍ਹ ਦੀ ਜਿੱਤ ਇੱਕ ਤੂਫ਼ਾਨ ਵਾਂਗ ਆਈ ਅਤੇ ਹੁਣ ਅਸੀਂ 2027 ਤੱਕ ਪੰਜਾਬ ਨੂੰ ਰਾਕੇਟ ਦੀ ਗਤੀ ਨਾਲ ਬਦਲਣ ਦੀ ਤਿਆਰੀ ਕਰ ਰਹੇ ਹਾਂ। ਨਸ਼ਿਆਂ ਨੂੰ ਖ਼ਤਮ ਕਰਨ, ਮਿਆਰੀ ਸਿੱਖਿਆ ਪ੍ਰਦਾਨ ਕਰਨ ਅਤੇ ਕਿਸਾਨਾਂ ਨੂੰ ਉੱਚਾ ਚੁੱਕਣ ਦਾ ਸਾਡਾ ਮਿਸ਼ਨ ਜਾਰੀ ਰਹੇਗਾ। ਅਸੀਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਅਤੇ ਹਰ ਪਿੰਡ ਅਤੇ ਹਰ ਬੱਚੇ ਨੂੰ ਆਦਰਸ਼ ਸ਼ਾਸਨ ਪ੍ਰਦਾਨ ਕਰਨ ਲਈ ਅਣਥੱਕ ਮਿਹਨਤ ਕਰਾਂਗੇ।”

ਨਵੇਂ ਚੁਣੇ ਵਿਧਾਇਕ ਸੰਜੀਵ ਅਰੋੜਾ ਨੇ ਲੁਧਿਆਣਾ ਪੱਛਮੀ ਦੇ ਲੋਕਾਂ ਅਤੇ ‘ਆਪ’ ਵਰਕਰਾਂ ਦਾ ਉਨ੍ਹਾਂ ਦੇ ਅਟੁੱਟ ਸਮਰਥਨ ਲਈ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਕਿਹਾ, “ਇਹ ਜਿੱਤ ਤੁਹਾਡੀ ਹੈ, ਲੁਧਿਆਣਾ ਪੱਛਮੀ ਦੇ ਲੋਕਾਂ ਦੀ। ਮੈਂ ਤੁਹਾਡੇ ਸਮਰਥਨ, ਪਿਆਰ ਅਤੇ ਵਿਸ਼ਵਾਸ ਲਈ ਧੰਨਵਾਦ ਕਰਦਾ ਹਾਂ। ਪਿਛਲੇ 100 ਦਿਨਾਂ ਵਿੱਚ, ਮੈਂ ਲੋਕਾਂ ਦਾ ਸਤਿਕਾਰ ਕਰਨ ਅਤੇ ਉਨ੍ਹਾਂ ਦੀ ਗੱਲ ਸੁਣਨ ‘ਤੇ ਧਿਆਨ ਕੇਂਦਰਿਤ ਕੀਤਾ ਹੈ। ਅੱਗੇ ਵਧਦੇ ਹੋਏ, ਹਰ ਨਾਗਰਿਕ ਦੀਆਂ ਚਿੰਤਾਵਾਂ ਨੂੰ ਪੂਰੀ ਇਮਾਨਦਾਰੀ ਨਾਲ ਦੂਰ ਕੀਤਾ ਜਾਵੇਗਾ। ਜੇਕਰ ਇਹ ਸੈਮੀਫਾਈਨਲ ਸੀ, ਤਾਂ ਅਸੀਂ ਫਾਈਨਲ ਨੂੰ ਸੁਪਰਹਿੱਟ ਬਣਾਉਣ ਲਈ ਤਿਆਰ ਹਾਂ।”

‘ਆਪ’ ਵਿੱਚ ਏਕਤਾ ਅਤੇ ਯਤਨਾਂ ਦੀ ਗੱਲ ਕਰਦੇ ਹੋਏ ਅਰੋੜਾ ਨੇ ਕਿਹਾ, “ਮੈਂ ਦੋ ਪਰਿਵਾਰਾਂ, ਆਮ ਆਦਮੀ ਪਾਰਟੀ ਪਰਿਵਾਰ ਅਤੇ ਮੇਰਾ ਲੁਧਿਆਣਾ ਪਰਿਵਾਰ ਦਾ ਧੰਨਵਾਦੀ ਹਾਂ। ਅਸੀਂ ਇਕੱਠੇ ਮਿਲ ਕੇ ਦਿਖਾ ਦਿੱਤਾ ਹੈ ਕਿ ਸਮੂਹਿਕ ਯਤਨ ਅਤੇ ਇਮਾਨਦਾਰ ਇਰਾਦੇ ਕੀ ਪ੍ਰਾਪਤ ਕਰ ਸਕਦੇ ਹਨ। ਇਹ ਜਿੱਤ ਲੁਧਿਆਣਾ ਪੱਛਮੀ ਵਿੱਚ ਪਰਿਵਰਤਨਸ਼ੀਲ ਤਬਦੀਲੀ ਦੀ ਸ਼ੁਰੂਆਤ ਹੈ।”