ਜਕਾਰਤਾ – ਇੰਡੋਨੇਸ਼ੀਆ ਦੇ ਰਿਆਉ ਟਾਪੂ ਪ੍ਰਾਂਤ ਦੇ ਬਾਟਮ ਟਾਪੂ ‘ਤੇ ਇੱਕ ਸ਼ਿਪਯਾਰਡ ਵਿੱਚ ਡੌਕ ਕੀਤੇ ਗਏ ਕੱਚੇ ਪਾਮ ਤੇਲ ਟੈਂਕਰ ਵਿੱਚ ਅੱਗ ਲੱਗ ਗਈ। ਅੱਗ ਲੱਗਣ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ ਪੰਜ ਹੋਰ ਜ਼ਖਮੀ ਹੋ ਗਏ। ਸਥਾਨਕ ਮੀਡੀਆ ਨੇ ਇਹ ਜਾਣਕਾਰੀ ਦਿੱਤੀ।
ਪੀੜਤ ਲੋਕ ਫੈਡਰਲ II ਨਾਮਕ ਜਹਾਜ਼ ‘ਤੇ ਕੰਮ ਕਰਨ ਵਾਲੇ ਟੈਕਨੀਸ਼ੀਅਨ ਸਨ। ਜਹਾਜ਼ ਬਾਟੂਆਜ਼ੀ ਖੇਤਰ ਵਿੱਚ ਪੀਟੀ ਏਐਸਐਲ ਸ਼ਿਪਯਾਰਡ ਇੰਡੋਨੇਸ਼ੀਆ ਵਿਚ ਮੁਰੰਮਤ ਲਈ ਜਾ ਰਿਹਾ ਸੀ। ਮੀਡੀਆ ਰਿਪੋਰਟਾਂ ਅਨੁਸਾਰ ਮੰਗਲਵਾਰ ਨੂੰ ਸਥਾਨਕ ਸਮੇਂ ਅਨੁਸਾਰ ਦੁਪਹਿਰ 2:15 ਵਜੇ ਦੇ ਕਰੀਬ ਅੱਗ ਲੱਗ ਗਈ ਜਦੋਂ ਟੈਂਕਰ ਨੂੰ ਰੱਖ-ਰਖਾਅ ਲਈ ਡੌਕ ਕੀਤਾ ਗਿਆ ਸੀ। ਬਾਟੂਆਜ਼ੀ ਪੁਲਸ ਮੁਖੀ ਰਾਡੇਨ ਬਿਮੋ ਡਵੀ ਲਾਂਬਾਂਗ ਨੇ ਪੁਸ਼ਟੀ ਕੀਤੀ ਕਿ ਹਾਦਸੇ ਵਿੱਚ ਨੌਂ ਲੋਕ ਸ਼ਾਮਲ ਸਨ। ਉਨ੍ਹਾਂ ਕਿਹਾ, “ਚਾਰ ਪੀੜਤਾਂ ਦੀ ਮੌਤ ਹੋ ਗਈ, ਪੰਜ ਬਚ ਗਏ। ਪੀੜਤਾਂ ਦੀ ਕੁੱਲ ਗਿਣਤੀ ਨੌਂ ਹੈ।” ਜ਼ਖਮੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ।