Wednesday, January 15, 2025

Become a member

Get the best offers and updates relating to Liberty Case News.

― Advertisement ―

spot_img
spot_img
HomeHaryanaਹਰਿਆਣਾ ’ਚ ਵਿਸ਼ਵ ਯੋਗਾ ਦਿਵਸ ਨੂੰ ਲੈ ਕੇ ਤਿਆਰੀਆਂ ਸ਼ੁਰੂ, ਆਯੁਸ਼ ਮੰਤਰੀ...

ਹਰਿਆਣਾ ’ਚ ਵਿਸ਼ਵ ਯੋਗਾ ਦਿਵਸ ਨੂੰ ਲੈ ਕੇ ਤਿਆਰੀਆਂ ਸ਼ੁਰੂ, ਆਯੁਸ਼ ਮੰਤਰੀ ਨੇ ਲਿਆ ਜਾਇਜ਼ਾ

 

ਆਉਂਦੀ 21 ਜੂਨ ਨੂੰ ਵਿਸ਼ਵ ਯੋਗ ਦਿਵਸ ਦੀਆਂ ਤਿਆਰੀਆਂ ਦੇ ਸੰਬੰਧ ਵਿੱਚ ਅੱਜ ਇੱਕ ਬੈਠਕ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਹਰਿਆਣਾ ਦੇ ਸਿਹਤ, ਮੈਡੀਕਲ ਸਿੱਖਿਆ ਅਤੇ ਖੋਜ, ਆਯੁਸ਼ ਮੰਤਰੀ ਡਾ: ਕਮਲ ਗੁਪਤਾ ਨੇ ਪ੍ਰਬੰਧਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ।  ਉਨ੍ਹਾਂ ਮੀਟਿੰਗ ਵਿਚ ਦੱਸਿਆ ਕਿ ਹਰਿਆਣਾ ਸਰਕਾਰ ਨੇ ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ ‘ਤੇ ਸਵੇਰੇ 7 ਤੋਂ 8 ਵਜੇ ਤੱਕ ਸਾਰੇ ਜ਼ਿਲ੍ਹਿਆਂ ਵਿਚ ਜ਼ਿਲ੍ਹਾ ਪੱਧਰ ਅਤੇ ਬਲਾਕ ਪੱਧਰ ‘ਤੇ ਯੋਗ ਪ੍ਰੋਗਰਾਮ ਆਯੋਜਿਤ ਕਰਨ ਦਾ ਫੈਸਲਾ ਕੀਤਾ ਹੈ। ਇਸ ਤੋਂ ਇਲਾਵਾ, ਅੰਤਰਰਾਸ਼ਟਰੀ ਯੋਗਾ ਦਿਵਸ ਪ੍ਰੋਗਰਾਮ ਵਿੱਚ ਭਾਗ ਲੈਣ ਵਾਲੇ ਭਾਗੀਦਾਰਾਂ ਨੂੰ ਯੋਗਾ ਸਿਖਲਾਈ ਪ੍ਰਦਾਨ ਕਰਨ ਲਈ 29 ਮਈ ਤੋਂ 15 ਜੂਨ ਤੱਕ ਯੋਗਾ ਸਿਖਲਾਈ ਪ੍ਰੋਗਰਾਮ ਵੀ ਆਯੋਜਿਤ ਕੀਤੇ ਜਾਣਗੇ।

ਇਸਦੇ ਨਾਲ ਹੀ ਉਨ੍ਹਾਂ ਦੱਸਿਆ ਕਿ 13 ਤੋਂ 16 ਜੂਨ ਤੱਕ ਚੱਲਣ ਵਾਲੇ ਤਿੰਨ ਰੋਜ਼ਾ ਸਿਖਲਾਈ ਪ੍ਰੋਗਰਾਮ ਵਿੱਚ ਮੰਤਰੀ, ਸੰਸਦ ਮੈਂਬਰ, ਵਿਧਾਇਕ, ਪ੍ਰਸ਼ਾਸਨਿਕ ਅਧਿਕਾਰ, ਚੁਣੇ ਗਏ ਮੈਂਬਰ, ਪੁਲਿਸ ਵਿਭਾਗ ਦੇ ਅਧਿਕਾਰੀ/ਕਰਮਚਾਰੀ, ਐੱਨਸੀਸੀ ਕੈਡੇਟ, ਸਕਾਊਟ ਕੈਡੇਟਸ, ਨਹਿਰੂ ਯੁਵਾ ਕੇਂਦਰ ਦੇ ਸਟਾਫ਼ ਅਤੇ ਇੱਛੁਕ ਆਮ ਲੋਕਾਂ ਨੂੰ ਜ਼ਿਲ੍ਹਾ ਪੱਧਰ ‘ਤੇ ਚੱਲਣ ਵਾਲੇ ਤਿੰਨ ਰੋਜ਼ਾ ਸਿਖਲਾਈ ਪ੍ਰੋਗਰਾਮ ‘ਚ ਹਿੱਸਾ ਲੈਣਗੇ। ਇਹ ਸਿਖਲਾਈ ਸਬੰਧਤ ਜ਼ਿਲ੍ਹੇ ਦੇ ਆਯੂਸ਼ ਵਿਭਾਗ ਦੇ ਯੋਗਾ ਮਾਹਿਰਾਂ ਅਤੇ ਆਯੂਸ਼ ਯੋਗਾ ਸਹਾਇਕ, ਯੋਗਾ ਕਮੇਟੀਆਂ ਦੇ ਯੋਗਾ ਅਧਿਆਪਕਾਂ ਅਤੇ ਖੇਡ ਵਿਭਾਗ ਦੇ ਯੋਗਾ ਟਰੇਨਰਜ਼ ਵੱਲੋਂ ਦਿੱਤੀ ਜਾਵੇਗੀ।

ਇਸ ਤੋਂ ਇਲਾਵਾ ਇਸ ਵਿੱਚ ਸਕੂਲ, ਕਾਲਜ, ਗੁਰੂਕੁਲ, ਯੂਨੀਵਰਸਿਟੀਆਂ, ਆਮ ਲੋਕ, ਯੋਗਾ ਸੰਸਥਾਵਾਂ, ਪੁਲਿਸ ਕਰਮਚਾਰੀ, ਐਨਸੀਸੀ ਕੈਡਿਟ, ਐਨਐਸਐਸ, ਨਹਿਰੂ ਯੁਵਾ ਕੇਂਦਰ, ਸਕਾਊਟ ਅਤੇ ਗਾਈਡ ਵੀ ਭਾਗ ਲੈਣਗੇ। ਸਕੂਲੀ ਬੱਚੇ ਆਪਣੇ ਹੱਥਾਂ ਵਿੱਚ ਯੋਗਾ ਦੇ ਨਾਅਰੇ ਵਾਲੇ ਬੈਨਰ/ਤਖ਼ਤ ਲੈ ਕੇ ਜਾਣਗੇ। ਯੋਗਾ ਮੈਰਾਥਨ ਦੇ ਆਯੋਜਨ ਦਾ ਰੂਟ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤੈਅ ਕੀਤਾ ਜਾਵੇਗਾ। ਇਸ ਮੌਕੇ ਮੀਟਿੰਗ ਵਿੱਚ ਸਿਹਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਸੁਧੀਰ ਰਾਜਪਾਲ, ਆਯੂਸ਼ ਵਿਭਾਗ ਦੇ ਡਾਇਰੈਕਟਰ ਅੰਸ਼ਜ ਸਿੰਘ, ਹਰਿਆਣਾ ਯੋਗ ਕਮਿਸ਼ਨ ਦੇ ਚੇਅਰਮੈਨ ਡਾ. ਜੈਦੀਪ ਆਰਿਆ ਅਤੇ ਰਜਿਸਟਰਾਰ ਡਾ. ਰਾਜਕੁਮਾਰ ਅਤੇ ਆਯੂਸ਼ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀ ਵੀ ਹਾਜ਼ਰ ਰਹੇ।