ਹਰਿਆਣਾ : ਅੱਧੀ ਰਾਤ ਨੂੰ ਕਸਬਾ ਹਰਿਆਣਾ ਵਿਚ ਗਊਸ਼ਾਲਾ ਦੀ ਛੱਤ ਡਿੱਗ ਗਈ। ਇਸ ਦੌਰਾਨ ਤਕਰੀਬਨ 35 ਗਊਵੰਸ਼ਾਂ ਦੀ ਮੌਤ ਹੋਣ ਦੀ ਸੂਚਨਾ ਹੈ। ਸਵੇਰ ਤਕ ਵੀ ਮੌਕੇ ‘ਤੇ ਬਚਾਅ ਕਾਰਜ ਜਾਰੀ ਹਨ।
ਜਾਣਕਾਰੀ ਮੁਤਾਬਕ ਬੀਤੀ ਰਾਤ ਢਾਈ ਵਜੇ ਦੇ ਕਰੀਬ ਗਊਸ਼ਾਲਾ ਦਾ ਲੈਂਟਰ ਅਚਾਨਕ ਡਿੱਗ ਗਿਆ, ਇਸ ਕਾਰਨ ਤਕਰੀਬਨ 42 ਗਊਵੰਸ਼ ਮਲਬੇ ਹੇਠਾਂ ਦੱਬ ਗਏ। ਇਨ੍ਹਾਂ ਵਿਚੋਂ 35 ਗਊਵੰਸ਼ਾਂ ਦੀ ਮੌਤ ਹੋ ਗਈ ਹੈ। ਇਸ ਵੇਲੇ ਵੀ ਜੇ.ਸੀ.ਬੀ. ਦੀ ਮਦਦ ਨਾਲ ਬਚਾਅ ਕਾਰਜ ਜਾਰੀ ਹਨ ਤੇ ਬਾਕੀ ਗਊਵੰਸ਼ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।