ਉੜੀਸਾ ਦੇ ਕਿਓਂਝਾਰ ਤੋਂ ਭਾਜਪਾ ਵਿਧਾਇਕ ਮੋਹਨ ਚਰਨ ਮਾਝੀ ਅੱਜ ਓਡੀਸ਼ਾ ਦੇ ਨਵੇਂ ਮੁੱਖ ਮੰਤਰੀ ਬਣ ਗਏ ਹਨ। ਉਨ੍ਹਾਂ ਦੇ ਨਾਲ ਦੋ ਉਪ ਮੁੱਖ ਮੰਤਰੀਆਂ ਨੇ ਵੀ ਸਹੁੰ ਚੁੱਕੀ ਹੈ। ਪ੍ਰਵਤੀ ਪਰੀਦਾ ਨੂੰ ਕੇਵੀ ਸਿੰਘ ਦਿਓ ਦੇ ਨਾਲ ਉਪ ਮੁੱਖ ਮੰਤਰੀ ਦੇ ਅਹੁਦੇ ਲਈ ਚੁਣਿਆ ਗਿਆ ਹੈ। ਸਹੁੰ ਚੁੱਕ ਸਮਾਗਮ ਦੌਰਾਨ ਮੰਤਰੀ ਬਣਨ ਵਾਲੇ ਵਿਧਾਇਕਾਂ ਦੀ ਸੂਚੀ ਵੀ ਸਾਹਮਣੇ ਆਈ ਹੈ।
ਪਹਿਲੀ ਵਾਰ ਵਿਧਾਇਕ ਬਣੇ ਪ੍ਰਭਾਤੀ ਪਰੀਦਾ ਅਤੇ ਛੇ ਵਾਰ ਵਿਧਾਇਕ ਰਹੇ ਕੇਵੀ ਸਿੰਘ ਦਿਓ ਨੂੰ ਉਪ ਮੁੱਖ ਮੰਤਰੀ ਦੇ ਅਹੁਦੇ ਲਈ ਚੁਣਿਆ ਗਿਆ ਹੈ। ਮੋਹਨ ਮਾਝੀ ਐਸਟੀ ਲਈ ਰਾਖਵੀਂ ਕਿਓਂਝਾਰ ਸੀਟ ਤੋਂ ਰਾਜ ਵਿਧਾਨ ਸਭਾ ਲਈ ਚੁਣੇ ਗਏ ਸਨ ਅਤੇ ਇੱਕ ਮਜ਼ਬੂਤ ਕਬਾਇਲੀ ਚਿਹਰਾ ਹਨ। ਉਨ੍ਹਾਂ ਦੇ ਸਹੁੰ ਚੁੱਕ ਸਮਾਗਮ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਸ਼ਾਮਲ ਹੋਏ।