ਲੁਧਿਆਣਾ : ਨਸ਼ਾ ਸਪਲਾਈ ਕਰਨ ਦੇ ਦੋਸ਼ ’ਚ ਕਾਬੂ ਕੀਤੇ ਤਿੰਨ ਨਸ਼ਾ ਸਮੱਗਲਰਾਂ ਨੂੰ ਸੀ. ਆਈ. ਏ. 1 ਦੀ ਟੀਮ ਨੇ ਕੋਰਟ ’ਚ ਪੇਸ਼ ਕਰ 3 ਦਿਨ ਦੇ ਰਿਮਾਂਡ ’ਤੇ ਲਿਆ ਹੈ। ਪੁਲਸ ਮੁਲਜ਼ਮਾਂ ਤੋਂ ਬਰਾਮਦ ਕੀਤੇ ਗਏ ਹਥਿਆਰਾਂ ਨੂੰ ਲੈ ਕੇ ਪੁੱਛਗਿੱਛ ਕਰ ਰਹੀ ਹੈ ਜਦਕਿ ਹੋਰ ਦੋ ਸਾਥੀਆਂ ਦੇ ਬਾਰੇ ’ਚ ਵੀ ਪੁਲਸ ਨੂੰ ਪਤਾ ਲਗਿਆ ਹੈ।
ਜ਼ਿਕਰਯੋਗ ਹੈ ਕਿ ਪੁਲਸ ਨੇ ਮੋਤੀ ਨਗਰ ਦੇ ਰਹਿਣ ਵਾਲੇ ਗੌਰਵ ਸਿੰਘ, ਨਿਊ ਜਨਤਾ ਨਗਰ ਦੇ ਰਹਿਣ ਵਾਲੇ ਸਾਹਿਲ ਮਲਿਕ ਅਤੇ ਫਤਿਹ ਸਿੰਘ ਨਗਰ ਦੇ ਰਹਿਣ ਵਾਲੇ ਨਿਖਿਲ ਸ਼ਰਮਾ ਨੂੰ ਉਸ ਸਮੇਂ ਕਾਬੂ ਕੀਤਾ ਸੀ, ਜਦੋਂ ਮੁਲਜ਼ਮ ਕਿਸੇ ਗਾਹਕ ਨੂੰ ਨਸ਼ਾ ਸਪਲਾਈ ਕਰਨ ਲਈ ਗਾਹਕਾਂ ਦਾ ਇੰਤਜ਼ਾਰ ਕਰ ਰਹੇ ਸਨ। ਪੁੱਛਗਿੱਛ ਤੋਂ ਬਾਅਦ ਪੁਲਸ ਨੂੰ ਮੁਲਜ਼ਮਾਂ ਦੇ ਦੋ ਹੋਰ ਸਾਥੀਆਂ ਦੇ ਬਾਰੇ ’ਚ ਪਤਾ ਲੱਗਿਆ ਹੈ। ਪੁਲਸ ਨੇ ਉਨ੍ਹਾਂ ਮੁਲਜ਼ਮਾਂ ਦੀ ਪਛਾਣ ਸ਼ਿਮਲਾਪੁਰੀ ਦੇ ਰਹਿਣ ਵਾਲੇ ਸੁਮਿਤ ਕੁਮਾਰ ਅਤੇ ਸ਼ਿਮਲਾਪੁਰੀ ਦੀ ਰਹਿਣ ਵਾਲੀ ਮਹਿਲਾ ਸੰਜਨਾ ਪਤਨੀ ਗਗਨਦੀਪ ਸਿੰਘ ਵਜੋਂ ਕੀਤੀ ਹੈ, ਜਿਨ੍ਹਾਂ ਨੂੰ ਕਾਬੂ ਕਰਨ ਲਈ ਪੁਲਸ ਰੇਡ ਕਰ ਰਹੀ ਹੈ।