ਨੈਸ਼ਨਲ ਡੈਸਕ : ਉੱਤਰਾਖੰਡ ਦੇ ਸੋਨਪ੍ਰਯਾਗ ਨੇੜੇ ਮੁਨਕਟੀਆ ‘ਚ ਮੀਂਹ ਕਾਰਨ ਜ਼ਮੀਨ ਖਿਸਕਣ ਤੋਂ ਬਾਅਦ ਵੀਰਵਾਰ ਨੂੰ ਕੇਦਾਰਨਾਥ ਯਾਤਰਾ ਅਸਥਾਈ ਤੌਰ ‘ਤੇ ਰੋਕ ਦਿੱਤੀ ਗਈ ਹੈ। ਪੁਲਸ ਨੇ ਦੱਸਿਆ ਕਿ ਮੁਨਕਟੀਆ ‘ਚ ਸੜਕ ਮਲਬੇ ਅਤੇ ਪੱਥਰਾਂ ਕਾਰਨ ਪੂਰੀ ਤਰ੍ਹਾਂ ਬੰਦ ਹੋ ਗਈ ਹੈ। ਉਨ੍ਹਾਂ ਕਿਹਾ ਕਿ ਗੌਰੀਕੁੰਡ ਤੋਂ ਵਾਪਸ ਆ ਰਹੇ ਕੁਝ ਸ਼ਰਧਾਲੂ ਇਲਾਕੇ ਵਿੱਚ ਫਸ ਗਏ ਸਨ ਪਰ ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ (SDRF) ਦੇ ਕਰਮਚਾਰੀਆਂ ਨੇ ਉਨ੍ਹਾਂ ਨੂੰ ਉੱਥੋਂ ਬਚਾ ਲਿਆ ਅਤੇ ਉਨ੍ਹਾਂ ਨੂੰ ਸੁਰੱਖਿਅਤ ਸੋਨਪ੍ਰਯਾਗ ਪਹੁੰਚਾਇਆ। ਸਾਵਧਾਨੀ ਵਜੋਂ ਕੇਦਾਰਨਾਥ ਯਾਤਰਾ ਨੂੰ ਫਿਲਹਾਲ ਲਈ ਰੋਕ ਦਿੱਤਾ ਗਿਆ ਹੈ।