Saturday, July 19, 2025

Become a member

Get the best offers and updates relating to Liberty Case News.

― Advertisement ―

spot_img
spot_img
HomeLatest Newsਸ਼ਿਕਾਗੋ ਓਪਨ ਯੂਨੀਵਰਸਿਟੀ ਤੋਂ ਡਾਕਟਰੇਟ ਦੀ ਡਿਗਰੀ ਮਿਲਣ ਮਗਰੋਂ ਗੁਰੂ ਨਗਰੀ ਪੁੱਜਣ...

ਸ਼ਿਕਾਗੋ ਓਪਨ ਯੂਨੀਵਰਸਿਟੀ ਤੋਂ ਡਾਕਟਰੇਟ ਦੀ ਡਿਗਰੀ ਮਿਲਣ ਮਗਰੋਂ ਗੁਰੂ ਨਗਰੀ ਪੁੱਜਣ ‘ਤੇ ਸਲੂਜਾ ਦਾ ਸਨਮਾਨ

ਅੰਮ੍ਰਿਤਸਰ: ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਹਰਮੀਤ ਸਿੰਘ ਸਲੂਜਾ ਨੂੰ ਸ਼ਿਕਾਗੋ ਓਪਨ ਯੂਨੀਵਰਸਿਟੀ ਯੂਐੱਸਏ ਵੱਲੋਂ ਡਾਕਟਰੇਟ ਦੀ ਡਿਗਰੀ ਮਿਲਣ ‘ਤੇ ਜਿੱਥੇ ਸਿੱਖ ਜਗਤ ਦਾ ਮਾਣ ਸਨਮਾਨ ਵਧਿਆ ਹੈ, ਉੱਥੇ ਹੀ ਸਲੂਜਾ ਸਿੱਖ ਨੌਜਵਾਨਾਂ ਲਈ ਇੱਕ ਪ੍ਰੇਰਨਾਸਰੋਤ ਬਣ ਗਏ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਗੁਰੂ ਨਗਰੀ ਪਹੁੰਚੇ ਹਰਮੀਤ ਸਿੰਘ ਸਲੂਜਾ ਦਾ ਸਨਮਾਨ ਕਰਦੇ ਹੋਏ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੈਨੇਜਰ ਗੁਰਪ੍ਰੀਤ ਸਿੰਘ, ਸਾਬਕਾ ਕੌਂਸਲਰ ਜਰਨੈਲ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।

ਉਹਨਾਂ ਨੇ ਆਖਿਆ ਕਿ ਹਰਮੀਤ ਸਿੰਘ ਸਲੂਜਾ ਲੋਕ ਭਲਾਈ ਦੇ ਕਾਰਜ ਅਤੇ ਲੋੜਵੰਦਾਂ ਦੀ ਮਦਦ ਕਰਨਾ ਆਪਣਾ ਧਰਮ ਅਤੇ ਕਰਮ ਸਮਜਦੇ ਹਨ। ਉਨ੍ਹਾਂ ਨੇ ਅੰਤਰਰਾਸ਼ਟਰੀ ਸੰਸਥਾਵਾਂ ਨਾਲ ਮਿਲ ਕੇ ਵੱਖ-ਵੱਖ ਸਕੂਲਾਂ ਵਿੱਚ ਕੈਂਪ ਲਗਾ ਕਰਕੇ ਬੱਚਿਆਂ ਨੂੰ ਵਾਤਾਵਰਨ, ਸਿੱਖਿਆ ਅਤੇ ਸਾਫ਼ ਸਫ਼ਾਈ ਵੱਲ ਪ੍ਰੇਰਿਆ ਹੈ। ਉਨ੍ਹਾਂ ਸਕੂਲੀ ਬੱਚਿਆਂ ਨੂੰ ਨਾਲ ਲੈ ਕੇ ਵੱਖ-ਵੱਖ ਧਰਮ ਅਸਥਾਨਾਂ ‘ਤੇ ਬੂਟੇ ਲਗਾਉਣ ਦੀ ਮੁਹਿੰਮ ਚਲਾ ਕੇ ਬੱਚਿਆਂ ਨੂੰ ਧਰਮ, ਜਾਤ-ਪਾਤ ਤੋਂ ਉੱਪਰ ਉੱਠ ਕੇ ਮਾਨਵਤਾ ਦੀ ਸੇਵਾ ਦੀ ਸੇਧ ਤੇ ਚੱਲਣ ਲਈ ਵੀ ਪ੍ਰੇਰਿਆ ਅਤੇ ਇਸ ਤੋਂ ਪਹਿਲਾਂ ਕੋਵਿਡ-19 ਸਮੇਂ ਦੌਰਾਨ ਸਮਾਜ ਦੇ ਹਰ ਵਰਗ ਲਈ ਸੇਵਾ ਕੀਤੀ। ਇਸ ਤੋਂ ਇਲਾਵਾ ਵੀ ਸਲੂਜਾ ਨੇ ਮੰਦਰ, ਮਸਜਿਦ, ਗੁਰਦੁਆਰੇ, ਚਰਚ ਹਰੇਕ ਧਾਰਮਿਕ ਅਸਥਾਨ ਨੂੰ ਸੈਨੀਟਾਈਜ਼ ਕਰਵਾਇਆ ਅਤੇ ਲੋੜਵੰਦਾਂ ਨੂੰ ਘਰੇਲੂ ਸਾਮਾਨ ਦੇ ਨਾਲ-ਨਾਲ ਲੰਗਰ ਪ੍ਰਸ਼ਾਦੇ ਤਿਆਰ ਕਰਕੇ ਮੁਹੱਈਆ ਕਰਵਾਏ