ਨਵੀਂ ਦਿੱਲੀ- ਸੁਪਰੀਮ ਕੋਰਟ ਦੇ ਕਾਲੇਜੀਅਮ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜੱਜ ਦੇ ਰੂਪ ਵਿਚ 10 ਨਿਆਇਕ ਅਧਿਕਾਰੀਆਂ ਦੀ ਨਿਯੁਕਤੀ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਨਿਆਇਕ ਅਧਿਕਾਰੀ ਵੀਰੇਂਦਰ ਅਗਰਵਾਲ, ਮਨਦੀਪ ਪੰਨੂ, ਪ੍ਰਮੋਦ ਗੋਇਲ, ਸ਼ਾਲਿਨੀ ਸਿੰਘ ਨਾਗਪਾਲ, ਅਮਰਿੰਦਰ ਸਿੰਘ ਗਰੇਵਾਲ, ਸੁਭਾਸ਼ ਮਹਿਲਾ, ਸੂਰਿਆ ਪ੍ਰਤਾਪ ਸਿੰਘ, ਰੁਪਿੰਦਰਜੀਤ ਚਹਿਲ, ਆਰਾਧਨਾ ਸਾਹਨੀ ਅਤੇ ਯਸ਼ਵੀਰ ਸਿੰਘ ਰਾਠੌਰ ਹਨ।
ਦੇਸ਼ ਦੇ ਚੀਫ ਜਸਟਿਸ (ਸੀ. ਜੇ. ਆਈ.) ਬੀ. ਆਰ. ਗਵਈ ਦੀ ਪ੍ਰਧਾਨਗੀ ਵਾਲੇ ਕਾਲੇਜੀਅਮ ਨੇ 1 ਅਤੇ 2 ਜੁਲਾਈ ਨੂੰ ਹੋਈ ਆਪਣੀ ਬੈਠਕ ਵਿਚ ਦਿੱਲੀ ਹਾਈ ਕੋਰਟ ਦੇ ਜੱਜ ਦੇ ਰੂਪ ਵਿਚ ਸ਼ੈਲ ਜੈਨ, ਮਧੂ ਜੈਨ ਅਤੇ ਵਿਨੋਦ ਕੁਮਾਰ ਦੇ ਨਾਵਾਂ ਨੂੰ ਵੀ ਮਨਜ਼ੂਰੀ ਦਿੱਤੀ। ਕਾਲੇਜੀਅਮ ਨੇ ਤੇਲੰਗਾਨਾ ਹਾਈ ਕੋਰਟ ਦੇ ਜੱਜ ਦੇ ਰੂਪ ਵਿਚ 4 ਵਕੀਲਾਂ ਦੇ ਨਾਵਾਂ ਨੂੰ ਵੀ ਮਨਜ਼ੂਰੀ ਦਿੱਤੀ ਹੈ। ਇਹ ਵਕੀਲ ਹਨ ਗੌਸ ਮੀਰਾ ਮੋਹਿਊਦੀਨ, ਚਲਪਤੀ ਰਾਓ ਸੁੱਡਾਲਾ, ਵਾਕੀਤੀ ਰਾਮਕ੍ਰਿਸ਼ਨ ਰੈੱਡੀ ਅਤੇ ਗਾਦੀ ਪ੍ਰਵੀਨ ਕੁਮਾਰ। ਕਾਲੇਜੀਅਮ ਨੇ ਰਾਜਸਥਾਨ ਹਾਈ ਕੋਰਟ ਦੇ ਜੱਜ ਦੇ ਰੂਪ ਵਿਚ ਇਕ ਨਿਆਇਕ ਅਧਿਕਾਰੀ ਅਤੇ ਇਕ ਵਕੀਲ ਦੇ ਨਾਂ ਨੂੰ ਵੀ ਮਨਜ਼ੂਰੀ ਦਿੱਤੀ ਹੈ।