Saturday, July 19, 2025

Become a member

Get the best offers and updates relating to Liberty Case News.

― Advertisement ―

spot_img
spot_img
HomeBig News127.91 ਕਰੋੜ ਦੇ ਜਾਅਲੀ ਜੀ. ਐੱਸ. ਟੀ. ਬਿਲਿੰਗ ਘੁਟਾਲੇ ’ਚ 3 ਮੁੱਖ...

127.91 ਕਰੋੜ ਦੇ ਜਾਅਲੀ ਜੀ. ਐੱਸ. ਟੀ. ਬਿਲਿੰਗ ਘੁਟਾਲੇ ’ਚ 3 ਮੁੱਖ ਮੁਲਜ਼ਮ ਗ੍ਰਿਫ਼ਤਾਰ

ਲੁਧਿਆਣਾ ਕੇਂਦਰੀ ਜੀ. ਐੱਸ. ਟੀ. ਕਮਿਸ਼ਨਰੇਟ ਲੁਧਿਆਣਾ ਨੇ ਜੀ. ਐੱਸ. ਟੀ. ਧੋਖਾਦੇਹੀ ’ਤੇ ਕਾਰਵਾਈ ਕਰਦੇ ਹੋਏ 127.91 ਕਰੋੜ ਰੁਪਏ ਦੇ ਜਾਅਲੀ ਬਿਲਿੰਗ ਨਾਲ ਸਬੰਧਤ ਇਕ ਵੱਡੇ ਮਾਮਲੇ ਦਾ ਪਰਦਾਫਾਸ਼ ਕੀਤਾ ਹੈ। ਮਾਮਲੇ ਦੇ ਵੇਰਵੇ ਦਿੰਦੇ ਹੋਏ ਅਧਿਕਾਰੀਆਂ ਨੇ ਕਿਹਾ ਕਿ 4 ਜੂਨ ਨੂੰ ਰਜਤ ਵਾਸਨ (32) ਦੀ ਪਹਿਲਾਂ ਕੀਤੀ ਗਈ ਗ੍ਰਿਫਤਾਰੀ ਤੋਂ ਬਾਅਦ ਲੁਧਿਆਣਾ ਸੀ. ਜੀ. ਐੱਸ. ਟੀ. ਦੀ ਚੋਰੀ ਰੋਕੂ ਵਿੰਗ ਨੇ ਹੁਣ 3 ਜੁਲਾਈ ਨੂੰ ਇਕ ਦਿਨ ਦੀ ਕਾਰਵਾਈ ’ਚ ਤਿੰਨ ਹੋਰ ਮੁਲਜ਼ਮਾਂ ਛੇ ਫਰਮਾਂ ਦੇ ਮਾਲਕਾਂ ਅਤੇ ਸੰਚਾਲਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਜਾਂਚ ਤੋਂ ਪਤਾ ਲੱਗਾ ਹੈ ਕਿ ਰਜਤ ਵਾਸਨ ਮੈਸਰਜ਼ ਨਈ ਵਾਸਨ ਇਲੈਕਟ੍ਰਿਕ ਕੰਪਨੀ ਅਤੇ ਮੈਸਰਜ਼ ਸ਼ਿਵਾ ਐਂਟਰਪ੍ਰਾਈਜ਼ਿਜ਼ ਦੇ ਮਾਲਕ ਅਤੇ ਸੰਚਾਲਕ ਸਨ, ਦੀਪਕ ਗੋਇਲ ਮੈਸਰਜ਼ ਗੋਇਲ ਇਲੈਕਟ੍ਰਿਕ ਕੰਪਨੀ ਦੇ ਮਾਲਕ ਸਨ, ਦੀਪਕ ਸ਼ਰਮਾ ਮੈਸਰਜ਼ ਸੱਤਯਮ ਇਲੈਕਟ੍ਰੋ ਟ੍ਰੇਡਰਜ਼ ਦੇ ਮਾਲਕ ਸਨ, ਜਦੋਂ ਕਿ ਦੀਪਾਂਸ਼ੂ ਆਨੰਦ ਮੈਸਰਜ਼ ਗੌਰੀ ਸ਼ੰਕਰ ਮੈਟਲ ਇੰਡਸਟਰੀਜ਼ ਅਤੇ ਮੈਸਰਜ਼ ਸ਼ਿਵਾਂਸ਼ ਐਂਟਰਪ੍ਰਾਈਜ਼ਿਜ਼ ਦੇ ਮਾਲਕ ਅਤੇ ਸੰਚਾਲਕ ਸਨ। ਜਾਣਕਾਰੀ ਅਨੁਸਾਰ ਇਨ੍ਹਾਂ ਫਰਮਾਂ ਰਾਹੀਂ ਜਾਅਲੀ ਇਨਪੁੱਟ ਟੈਕਸ ਕ੍ਰੈਡਿਟ (ਆਈ. ਟੀ. ਸੀ.) ਪ੍ਰਾਪਤ ਕੀਤਾ ਜਾ ਰਿਹਾ ਸੀ। ਇਨ੍ਹਾਂ ਵਿਅਕਤੀਆਂ ਨੇ ਛੇ ਜਾਅਲੀ ਫਰਮਾਂ ਰਾਹੀਂ ਸਾਮਾਨ ਦੀ ਅਸਲ ਸਪਲਾਈ ਤੋਂ ਬਿਨਾਂ ਜਾਅਲੀ ਬਿੱਲ ਜਾਰੀ ਕਰਨ ਦੀ ਇਕ ਯੋਜਨਾ ਬਣਾਈ। ਇਸ ਘਪਲੇ ਨੇ ਲੱਗਭਗ 22.99 ਕਰੋੜ ਰੁਪਏ ਦੇ ਜਾਅਲੀ ਆਈ. ਟੀ. ਸੀ. ਨੂੰ ਗੈਰ-ਕਾਨੂੰਨੀ ਢੰਗ ਨਾਲ ਪਾਸ ਕਰਨ ਅਤੇ ਵਰਤਣ ’ਚ ਮਦਦ ਕੀਤੀ, ਜਿਸ ਨਾਲ ਸਰਕਾਰ ਨੂੰ ਭਾਰੀ ਮਾਲੀਆ ਨੁਕਸਾਨ ਹੋਇਆ।