Friday, July 18, 2025

Become a member

Get the best offers and updates relating to Liberty Case News.

― Advertisement ―

spot_img
spot_img
HomeBig Newsਮੋਸਟ ਵਾਂਟੇਡ ਹੈਪੀ ਪਾਸੀਆ ਦੀ ਜਲਦ ਹੋਵੇਗੀ ਭਾਰਤ ਹਵਾਲਗੀ!

ਮੋਸਟ ਵਾਂਟੇਡ ਹੈਪੀ ਪਾਸੀਆ ਦੀ ਜਲਦ ਹੋਵੇਗੀ ਭਾਰਤ ਹਵਾਲਗੀ!

ਵਾਸ਼ਿੰਗਟਨ- ਮੋਸਟ ਵਾਂਟੇਡ ਖਾਲਿਸਤਾਨੀ ਅੱਤਵਾਦੀ ਹਰਪ੍ਰੀਤ ਸਿੰਘ ਉਰਫ ਹੈਪੀ ਪਾਸੀਆ ਨੂੰ ਜਲਦ ਅਮਰੀਕਾ ਤੋਂ ਭਾਰਤ ਦੇ ਹਵਾਲੇ ਕੀਤਾ ਜਾਵੇਗਾ। ਹੈਪੀ ਪਾਸੀਆ ਹੁਣ ਤੱਕ ਅਮਰੀਕਾ ਵਿੱਚ ਸੀ ਅਤੇ ਭਾਰਤ ਵਿੱਚ ਹਮਲੇ ਕਰਾਉਂਦਾ ਸੀ। ਅਪ੍ਰੈਲ ਵਿੱਚ ਗ੍ਰਿਫ਼ਤਾਰ ਕੀਤੇ ਗਏ ਹੈਪੀ ਪਾਸੀਆ ਨੂੰ ਯੂ.ਐਸ ਇਮੀਗ੍ਰੇਸ਼ਨ ਐਂਡ ਕਸਟਮਜ਼ ਇਨਫੋਰਸਮੈਂਟ (ਆਈ.ਸੀ.ਈ) ਦੀ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਸੀ। ਹੁਣ ਉਸਨੂੰ ਭਾਰਤ ਹਵਾਲੇ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ। ਸੂਤਰਾਂ ਨੇ ਪੁਸ਼ਟੀ ਕੀਤੀ ਹੈ ਕਿ ਅਮਰੀਕਾ ਦੀ ਹਿਰਾਸਤ ਵਿੱਚ ਮੌਜੂਦ ਪਾਸੀਆ ਜਲਦੀ ਹੀ ਸਖ਼ਤ ਸੁਰੱਖਿਆ ਵਿਚਕਾਰ ਦਿੱਲੀ ਹਵਾਈ ਅੱਡੇ ‘ਤੇ ਪਹੁੰਚੇਗਾ।
ਹੈਪੀ ਪਾਸੀਆ ਸਿਰਫ ਨਾਮ ਦਾ ਹੈਪੀ ਹੈ। ਉਸਦੇ ਕਾਰਨਾਮੇ ਦਹਿਸ਼ਤ ਪੈਦਾ ਕਰਦੇ ਹਨ।

ਹੈਪੀ ਪਾਸੀਆ ਪੰਜਾਬ ਵਿੱਚ ਦਹਿਸ਼ਤ ਦਾ ਦੂਜਾ ਨਾਮ ਹੈ। ਪਾਸੀਆ ਨੇ ਪੰਜਾਬ ਵਿੱਚ 16 ਤੋਂ ਵੱਧ ਅੱਤਵਾਦੀ ਹਮਲੇ ਕੀਤੇ ਹਨ। ਤੁਹਾਨੂੰ ਦੱਸ ਦੇਈਏ ਕਿ ਹੈਪੀ ਪਾਸੀਆ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਪਾਸੀਆ ਪਿੰਡ ਦਾ ਰਹਿਣ ਵਾਲਾ ਹੈ ਅਤੇ ਕਈ ਸਾਲਾਂ ਤੋਂ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਹੈ। ਉਹ 17 ਅਪਰਾਧਿਕ ਮਾਮਲਿਆਂ ਵਿੱਚ ਲੋੜੀਂਦਾ ਹੈ, ਜਿਸ ਵਿੱਚ ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ (ਯੂਏਪੀਏ), ਆਰਮਜ਼ ਐਕਟ ਅਤੇ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟੈਂਸ (ਐਨਡੀਪੀਐਸ) ਐਕਟ ਦੇ ਤਹਿਤ ਦੋਸ਼ ਸ਼ਾਮਲ ਹਨ। ਉਹ ਪੰਜਾਬ ਵਿੱਚ ਕਈ ਅੱਤਵਾਦੀ ਹਮਲਿਆਂ, ਖਾਸ ਕਰਕੇ ਪੁਲਸ ਸਟੇਸ਼ਨਾਂ ਅਤੇ ਜਨਤਕ ਸੰਸਥਾਵਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਹਮਲਿਆਂ ਵਿੱਚ ਕਥਿਤ ਸ਼ਮੂਲੀਅਤ ਲਈ ਭਾਰਤੀ ਅਧਿਕਾਰੀਆਂ ਦੇ ਰਾਡਾਰ ‘ਤੇ ਸੀ। ਐਨਆਈਏ ਨੇ ਹੈਪੀ ਪਾਸੀਆ ‘ਤੇ 5 ਲੱਖ ਰੁਪਏ ਦਾ ਇਨਾਮ ਵੀ ਰੱਖਿਆ ਹੈ।