ਚੌਕ ਮਹਿਤਾ (ਪਾਲ)- ਬੀਤੇ ਦਿਨ ਸਵੇਰੇ 8.30 ਵਜੇ ਦੇ ਕਰੀਬ ਸਥਾਨਕ ਕਸਬੇ ਦੀ ਘੁਮਾਣ ਰੋਡ ’ਤੇ ਪਿੰਡ ਸੈਦੋਕੇ-ਖੱਬੇਰਾਜਪੂਤਾਂ ਦੇ ਮੋੜ ਉੱਪਰ ਵਾਪਰੇ ਦਰਦਨਾਕ ਸੜਕ ਹਾਦਸੇ ਵਿਚ 15 ਸਾਲਾ ਮੁੰਡੇ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਸਿਮਰਨਜੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਪਿੰਡ ਟਕਾਪੁਰ ਆਪਣੇ ਮੋਟਰਸਾਈਕਲ ’ਤੇ ਮਹਿਤਾ ਚੌਕ ਨੂੰ ਆ ਰਿਹਾ ਸੀ।ਜਦੋਂ ਉਹ ਖੱਬੇ ਪਿੰਡ ਦੀ ਸੜਕ ਤੋਂ ਮੇਨ ਹਾਈਵੇ ’ਤੇ ਚੜਿਆ ਤਾਂ ਅੱਗੋਂ ਆ ਰਹੀ ਫਾਰਚੂਨਰ ਗੱਡੀ ਪੀ.ਬੀ.10-ਐੱਫ. ਐੱਫ.- 0054 ਨਾਲ ਟਕਰਾ ਗਿਆ। ਟੱਕਰ ਇੰਨੀ ਜ਼ਬਰਦਸਤ ਸੀ ਕਿ ਸਿਮਰਨਜੀਤ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਥਾਣਾ ਮਹਿਤਾ ਤੋਂ ਏ. ਐੱਸ. ਆਈ. ਬਲਵਿੰਦਰ ਸਿੰਘ ਵਲੋਂ ਘਟਨਾ ਸਥਾਨ ’ਤੇ ਪੁੱਜ ਕੇ ਅਗਲੇਰੀ ਕਾਰਵਾਈ ਕੀਤੀ ਗਈ ਹੈ।