Become a member

Get the best offers and updates relating to Liberty Case News.

― Advertisement ―

spot_img
spot_img
HomeBreaking Newsਪੁਲ ਢਹਿਣ ਨਾਲ 9 ਲੋਕਾਂ ਦੀ ਮੌਤ, ਕਈ ਵਾਹਨ ਨਦੀ 'ਚ ਡਿੱਗੇ

ਪੁਲ ਢਹਿਣ ਨਾਲ 9 ਲੋਕਾਂ ਦੀ ਮੌਤ, ਕਈ ਵਾਹਨ ਨਦੀ ‘ਚ ਡਿੱਗੇ

ਵਡੋਦਰਾ- ਗੁਜਰਾਤ ‘ਚ ਵਡੋਦਰਾ ਜ਼ਿਲ੍ਹੇ ਦੇ ਪਾਦਰਾ ਖੇਤਰ ‘ਚ ਬੁੱਧਵਾਰ ਨੂੰ ਮਹਿਸਾਗਰ ਨਦੀ ‘ਤੇ ਬਣਿਆ ਗੰਭੀਰਾ ਪੁਲ ਅਚਾਨਕ ਢਹਿ ਗਿਆ। ਇਸ ਹਾਦਸੇ ‘ਚ 9 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 8 ਨੂੰ ਸਥਾਨਕ ਲੋਕਾਂ ਨੇ ਬਚਾ ਲਿਆ। ਹਾਦਸੇ ਦੇ ਸਮੇਂ ਪੁਲ ਤੋਂ ਗੱਡੀਆਂ ਲੰਘ ਰਹੀਆਂ ਸਨ। ਪੁਲ ਢਹਿਣ ਨਾਲ 2 ਟਰੱਕ, 2 ਕਾਰਾਂ ਅਤੇ ਇਕ ਰਿਕਸ਼ਾ ਕੁੱਲ 5 ਗੱਡੀਆਂ ਨਦੀ ‘ਚ ਡਿੱਗ ਗਈਆਂ। ਇਕ ਟੈਂਕਰ ਟੁੱਟੇ ਹੋਏ ਸਿਰੇ ‘ਤੇ ਫਸ ਗਿਆ।
45 ਸਾਲ ਪੁਰਾਣਾ ਇਹ ਪੁਲ ਮੱਧ ਗੁਜਰਾਤ ਨੂੰ ਸੌਰਾਸ਼ਟਰ ਨਾਲ ਜੋੜਦਾ ਸੀ। ਪੁਲ ਟੁੱਟਣ ਨਾਲ ਭਰੂਚ, ਸੂਰਤ, ਨਵਸਾਰੀ, ਤਾਪੀ ਅਤੇ ਵਲਸਾਡ ਵਰਗੇ ਦੱਖਣ ਗੁਜਰਾਤ ਦੇ ਸ਼ਹਿਰਾਂ ‘ਚ ਸੌਰਾਸ਼ਟਰ ਪਹੁੰਚਣ ‘ਚ ਜ਼ਿਆਦਾ ਸਮਾਂ ਲੱਗੇਗਾ। ਹੁਣ ਇਸ ਲਈ ਅਹਿਮਦਾਬਾਦ ਹੁੰਦੇ ਹੋਏ ਲੰਬਾ ਰਸਤਾ ਲੈਣਾ ਪਵੇਗਾ। ਹਾਦਸੇ ਤੋਂ ਬਾਅਦ ਤੁਰੰਤ ਹੀ ਸਥਾਨਕ ਲੋਕ ਮੌਕੇ ‘ਤੇ ਪਹੁੰਚੇ ਅਤੇ ਲੋਕਾਂ ਨੂੰ ਰੈਸਕਿਊ ਕੀਤਾ। ਹੁਣ ਤੱਕ 9 ਲਾਸ਼ਾਂ ਬਰਾਮਦ ਹੋਈਆਂ ਹਨ, ਜਿਨ੍ਹਾਂ ‘ਚ ਇਕ ਬੱਚਾ ਹੈ ਅਤੇ ਇਕ ਬੱਚਾ ਲਾਪਤਾ ਹੈ। ਇਸ ਹਾਦਸੇ ‘ਚ 8 ਲੋਕ ਜ਼ਖ਼ਮੀ ਹੋਏ ਹਨ, ਜਿਨ੍ਹਾਂ ਨੂੰ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ।