ਸਪੋਰਟਸ — ਭਾਰਤੀ ਟੀਮ ਦੇ ਕਪਤਾਨ ਸ਼ੁਭਮਨ ਗਿੱਲ ਬਰਮਿੰਘਮ ਵਿੱਚ ਇੰਗਲੈਂਡ ਵਿਰੁੱਧ ਦੂਜੇ ਟੈਸਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਟੈਸਟ ਰੈਂਕਿੰਗ ਵਿੱਚ 15 ਸਥਾਨ ਉੱਪਰ ਚੜ੍ਹ ਕੇ ਛੇਵੇਂ ਸਥਾਨ ‘ਤੇ ਪਹੁੰਚ ਗਏ ਹਨ। ਇਸ ਦੇ ਨਾਲ ਹੀ ਇੰਗਲੈਂਡ ਦੇ ਬੱਲੇਬਾਜ਼ ਹੈਰੀ ਬਰੂਕ ਨੇ ਹਮਵਤਨ ਜੋਅ ਰੂਟ ਨੂੰ ਪਛਾੜ ਕੇ ਸਿਖਰ ‘ਤੇ ਪਹੁੰਚ ਗਏ ਹਨ।
ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ICC) ਦੁਆਰਾ ਜਾਰੀ ਤਾਜ਼ਾ ਟੈਸਟ ਰੈਂਕਿੰਗ ਦੇ ਅਨੁਸਾਰ, ਐਜਬੈਸਟਨ ਵਿੱਚ ਪਹਿਲੀ ਪਾਰੀ ਵਿੱਚ 158 ਦੌੜਾਂ ਬਣਾਉਣ ਵਾਲੇ ਇੰਗਲੈਂਡ ਦੇ ਬੱਲੇਬਾਜ਼ ਹੈਰੀ ਬਰੂਕ ਨੇ ਆਪਣੇ ਸਾਥੀ ਜੋਅ ਰੂਟ ਨੂੰ ਪਛਾੜ ਕੇ ਸਿਖਰਲਾ ਸਥਾਨ ਹਾਸਲ ਕਰ ਲਿਆ ਹੈ ਅਤੇ ਹੁਣ ਰੂਟ ਤੋਂ 18 ਅੰਕ ਅੱਗੇ ਹਨ। ਜੋਅ ਰੂਟ ਹੁਣ ਦੂਜੇ ਸਥਾਨ ‘ਤੇ ਖਿਸਕ ਗਿਆ ਹੈ।
ਦੂਜੇ ਟੈਸਟ ਵਿੱਚ 269 ਅਤੇ 161 ਦੌੜਾਂ ਦੀ ਇਤਿਹਾਸਕ ਪਾਰੀ ਖੇਡਣ ਵਾਲੇ ਭਾਰਤੀ ਟੈਸਟ ਕਪਤਾਨ ਸ਼ੁਭਮਨ ਗਿੱਲ 15 ਸਥਾਨ ਉੱਪਰ ਚੜ੍ਹ ਕੇ ਛੇਵੇਂ ਸਥਾਨ ‘ਤੇ ਪਹੁੰਚ ਗਏ ਹਨ। ਇਹ ਉਨ੍ਹਾਂ ਦੇ ਕਰੀਅਰ ਦੇ ਸਰਵੋਤਮ 807 ਰੇਟਿੰਗ ਅੰਕ ਹਨ। ਇਸ ਤੋਂ ਇਲਾਵਾ, ਕੇਨ ਵਿਲੀਅਮਸਨ (ਤੀਜੇ), ਯਸ਼ਸਵੀ ਜਾਇਸਵਾਲ (ਚੌਥੇ) ਅਤੇ ਸਟੀਵਨ ਸਮਿਥ (ਪੰਜਵੇਂ) ਹਨ।