Friday, July 18, 2025

Become a member

Get the best offers and updates relating to Liberty Case News.

― Advertisement ―

spot_img
spot_img
HomeBreaking Newsਪੰਜਾਬ ਦੇ ਖਿਡਾਰੀਆਂ ਲਈ CM ਮਾਨ ਦਾ ਵੱਡਾ ਐਲਾਨ

ਪੰਜਾਬ ਦੇ ਖਿਡਾਰੀਆਂ ਲਈ CM ਮਾਨ ਦਾ ਵੱਡਾ ਐਲਾਨ

ਜਲੰਧਰ/ਚੰਡੀਗੜ੍ਹ – ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫ਼ਰੰਸ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨਸ਼ੇ ਦੇ ਮੁੱਦੇ ‘ਤੇ ਬੋਲਦੇ ਹੋਏ ਕਿਹਾ ਕਿ ਖੇਡਾਂ ਹੀ ਡਰੱਗਜ਼ ਦਾ ਬਦਲ ਹੋ ਸਕਦੀਆਂ ਹਨ। ਸਰੀਰ ਨਾਲ ਪਿਆਰ ਹੋਵੇਗਾ ਤਾਂ ਨੌਜਵਾਨ ਨਸ਼ਿਆਂ ਤੋਂ ਦੂਰ ਰਹਿਣਗੇ। ਨੌਜਵਾਨਾਂ ਨੂੰ ਨਸ਼ੇ ਤੋਂ ਹਟਾਉਣ ਲਈ ਉੱਤਮ ਦਰਜੇ ਦੇ ਮੈਦਾਨ ਬਣਾਏ ਜਾਣਗੇ। ਖਿਡਾਰੀਆਂ ਨੂੰ ਲੈ ਕੇ ਵੱਡਾ ਐਲਾਨ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਖਿਡਾਰੀਆਂ ਦੀ ਨਰਸਰੀ ਤਿਆਰ ਕੀਤੀ ਜਾਵੇਗੀ। ਦੇਸ਼ ਲਈ ਖੇਡ ਚੁੱਕੇ ਖਿਡਾਰੀਆਂ ਨੂੰ ਕੋਚ ਨਿਯੁਕਤ ਕੀਤੇ ਕਰਾਂਗੇ। ਭਗਵੰਤ ਮਾਨ ਨੇ ਕਿਹਾ ਕਿ ਇਸ ਸਮੇਂ ਕ੍ਰਿਕਟ, ਹਾਕੀ ਅਤੇ ਫੁੱਟਬਾਲ ਦੇ ਕਪਤਾਨ ਪੰਜਾਬੀ ਹਨ।

ਉਨ੍ਹਾਂ ਕਿਹਾ ਕਿ ਪੰਜਾਬ ਨੇ ਦੇਸ਼ ਨੂੰ ਅਦਭੁੱਤ ਖਿਡਾਰੀ ਦਿੱਤੇ ਹਨ। ਪੰਜਾਬੀਆਂ ਦੇ ਕੋਲ ਬੇਹੱਦ ਟੈਲੰਟ ਹੈ, ਉਨ੍ਹਾਂ ਨੂੰ ਹੋਰ ਮੌਕੇ ਮਿਲਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਅਸੀਂ ਖਿਡਾਰੀਆਂ ਨੂੰ ਓਲੰਪਿਕ ਜਾਂ ਹੋਰ ਵਰਲਡ ਦੀਆਂ ਖੇਡਾਂ ਦੀ ਤਿਆਰੀ ਲਈ ਵੀ ਲੱਖਾਂ ਰੁਪਏ ਦਿੰਦੇ ਹਾਂ, ਜਿੱਤਣਾ ਭਾਵੇਂ ਨਾ ਜਿੱਤਣਾ ਇਹ ਬਾਹਰ ਦੀ ਗੱਲ ਹੁੰਦੀ ਹੈ। ਖਿਡਾਰੀਆਂ ਨੂੰ ਜਿੱਤ ਕੇ ਆਉਣ ਮਗਰੋਂ ਤਾਂ ਸਰਕਾਰ ਨੇ ਪੈਸੇ ਤਾਂ ਦੇਣੇ ਹੀ ਹੁੰਦੇ ਹਨ ਪਰ ਇਹ ਪਹਿਲੀ ਸਰਕਾਰ ਹੈ, ਜਿਹੜੀ ਖਿਡਾਰੀਆਂ ਦੀ ਤਿਆਰੀ ਲਈ ਵੀ ਪੈਸੇ ਦੇ ਰਹੀ ਹੈ। ਪੰਜਾਬ ਵਿਚ ਐਸਟ੍ਰੋਟਰਫ਼ ਅਤੇ ਸਿੰਥੈਟਿਕ ਟਰੈਕ ਬਣਏ ਜਾਣਗੇ। ਭਗਵੰਤ ਮਾਨ ਨੇ ਕਿਹਾ ਕਿ 4 ਹਜ਼ਾਰ ਮਾਡਰਨ ਗਰਾਊਂਡ ਪਿੰਡਾਂ ਵਿਚ ਵੇਖਣ ਨੂੰ ਮਿਲਣਗੀਆਂ। 3,083 ਮੈਦਾਨਾਂ ‘ਤੇ ਕੰਮ ਸ਼ੁਰੂ ਹੋ ਚੁੱਕਾ ਹੈ। ਹੋਟਲ ਤੇ ਟ੍ਰੇਨਿੰਗ ਦੀ ਵਿਵਸਥਾ ਵੀ ਕੀਤੀ ਜਾਵੇਗੀ।