ਨਵੀਂ ਦਿੱਲੀ : ਲੋਕ ਸਭਾ ਵਿਚ ਬੋਲਦੇ ਹੋਏ ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਬੀਬੀ ਹਰਸਿਮਰਤ ਕੌਰ ਬਾਦਲ ਨੇ ਵਿਰੋਧੀ ਧਿਰਾਂ ਨੂੰ ਸਵਾਲਾਂ ਦੇ ਘੇਰੇ ਵਿਚ ਲਿਆ। ਸਦਨ ਵਿਚ ਬੋਲਦੇ ਹੋਏ ਕਿਹਾ ਕਿ ਵਿਰੋਧੀ ਧਿਰ ਦੇ ਮੈਂਬਰ ਇਹ ਕਿਉਂ ਪੁੱਛ ਰਹੇ ਹਨ ਕਿ ਜੰਗ ਕਿਉਂ ਰੁਕ ਗਈ? ਉਹਨਾਂ ਨੇ ਅਪੀਲ ਕਰਦੇ ਹੋਏ ਕਿਹਾ ਕਿ ਇਹ ਗੱਲ ਸਰਹੱਦਾਂ ‘ਤੇ ਰਹਿਣ ਵਾਲੇ, ਖ਼ਾਸ ਕਰਕੇ ਪੰਜਾਬ ਅਤੇ ਕਸ਼ਮੀਰ ਤੋਂ ਪੁੱਛਣੀ ਚਾਹੀਦੀ ਹੈ, ਜੋ ਜੰਗਾਂ ਦੌਰਾਨ ਦੁੱਖ ਝੱਲਦੇ ਹਨ।
ਸੰਸਦ ਮੈਂਬਰ ਹਰਸਿਮਰਤ ਬਾਦਲ ਨੇ ਲੋਕ ਸਭਾ ਵਿਚ ਜੰਗਾਂ ਦੇ ਸਮੇਂ ਸਰਹੱਦੀ ਵਸਨੀਕਾਂ ਨੂੰ ਆਪਣੇ ਘਰ ਛੱਡਣ ਲਈ ਮਜਬੂਰ ਕੀਤੇ ਜਾਣ ਅਤੇ ਕੋਈ ਮੁਆਵਜ਼ਾ ਨਾ ਮਿਲਣ ਦਾ ਮੁੱਦਾ ਉਠਾਇਆ। ਜੰਗ ਜਦੋਂ ਵੀ ਹੁੰਦੀ ਹੈ, ਤਾਂ ਇਸ ਵਿਚ ਨੁਕਸਾਨ ਹਮੇਸ਼ਾ ਲੋਕਾਂ ਦਾ ਹੁੰਦਾ ਹੈ। ਹਰਸਿਮਰਤ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਜਦੋਂ ਇਨ੍ਹਾਂ ਦਿਨਾਂ ਦਾ ਸਾਹਮਣਾ ਕਰਨਾ ਪਿਆ ਤਾਂ ਉਹਨਾਂ ਨੂੰ 1947, 65, 75 ਦੀ ਜੰਗ ਦੇ ਕਾਲੇ ਦਿਨ ਯਾਦ ਆ ਗਏ, ਜਿਹਨਾਂ ਨੂੰ ਸੋਚ ਉਹ ਕਹਿਣ ਲੱਗੇ ਕਿ ਹੁਣ ਉਹਨਾਂ ਦਾ ਕੀ ਹੋਵੇਗਾ। ਇਨੀਂ ਦਿੱਲੀ ਸਾਰੇ ਛੋਟੇ-ਵੱਡੇ ਵਪਾਰੀਆਂ ਦਾ ਕੰਮ ਠੱਪ ਹੋ ਗਿਆ, ਸਾਰੇ ਮਜ਼ਬੂਰ ਆਪਣੇ ਸ਼ਹਿਰ ਚੱਲੇ ਗਏ
ਹਰਸਿਮਰਤ ਬਾਦਲ ਨੇ ਕਿਹਾ ਕਿ ਪੰਜਾਬ ਦੇ ਸਭ ਤੋਂ ਪਵਿੱਤਰ ਸਥਾਨ ਸ੍ਰੀ ਹਰਿਮੰਦਰ ਸਾਹਿਬ ਨੂੰ ਬੰਬ ਨਾਲ ਉਡਾਉਣ ਦੀਆਂ 10 ਵਾਰ ਧਮਕੀਆਂ ਮਿਲੀਆਂ ਹਨ। ਜੇ ਉਥੋਂ ਦੀ ਸਰਕਾਰ ਦੀ ਥਾਂ ਤੁਸੀਂ ਕੁਝ ਕਰ ਦਿਓ, ਜੇ ਕੁਝ ਕਰ ਸਕਦੇ ਹੋ।ਇਸ ਦੌਰਾਨ ਉਹਨਾਂ ਨੇ ਸੰਸਦ ਵਿਚ ਸਵਾਲ ਖੜ੍ਹੇ ਕਰਦੇ ਹੋਏ ਕਿਹਾ ਕਿ ਜੇਕਰ ਕੈਲਾਸ਼ ਮਾਨਸਰੋਵਰ ਯਾਤਰਾ ਮੁੜ ਸ਼ੁਰੂ ਹੋ ਸਕਦੀ ਹੈ, ਤਾਂ ਸਿੱਖਾਂ ਦਾ ਕਰਤਾਰਪੁਰ ਲਾਂਘਾ ਕਿਉਂ ਨਹੀਂ ਸ਼ੁਰੂ ਹੋ ਸਕਦਾ? ਜੇਕਰ ਭਾਰਤ ਅਤੇ ਪਾਕਿਸਤਾਨ ਵਿਚਕਾਰ ਕ੍ਰਿਕਟ ਮੈਚ ਖੇਡਿਆ ਜਾ ਸਕਦਾ ਹੈ, ਤਾਂ ਦਿਲਜੀਤ ਦੋਸਾਂਝ ਦੀ ਫ਼ਿਲਮ ਕਿਉਂ ਨਹੀਂ ਰਿਲੀਜ਼ ਹੋ ਸਕਦੀ? ਆਪਣੇ ਸਬੰਧੋਨ ਦੇ ਆਖਰ ਵਿਚ ਬੀਬੀ ਬਾਦਲ ਨੇ ਹਥਿਆਰਬੰਦ ਸੈਨਾਵਾਂ ਦਾ ਜੰਗ ਰੋਕਣ ‘ਤੇ ਧੰਨਵਾਦ ਕੀਤਾ, ਕਿਉਂਕਿ ਇਸ ਨਾਲ ਕਈ ਲੋਕਾਂ ਦੀ ਜਾਨ ਜਾ ਸਕਦੀ ਸੀ।