ਖਰੜ : ਖਰੜ ਦੇ ਨੇੜਲੇ ਪਿੰਡ ਤੋਲੇ ਮਾਜਰਾ ਵਿਖੇ ਦੇਰ ਰਾਤ ਇਕ ਘਰ ‘ਤੇ ਅਣਪਛਾਤੇ ਵਿਅਕਤੀਆਂ ਵੱਲੋਂ ਗੋਲ਼ੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ।
ਜਿਮੀਂਦਾਰ ਗੁਰਜੰਟ ਸਿੰਘ ਨੇ ਦੱਸਿਆ ਹੈ ਕਿ ਪਿੰਡ ਤੋਲੇ ਮਾਜਰਾ ਦੇ ਮੁੱਖ ਸੜਕ ‘ਤੇ ਉਸ ਦਾ ਘਰ ਹੈ ਅਤੇ ਰਾਤ ਤਕਰੀਬਨ 2.40 ਵਜੇ ਜਦੋਂ ਉਨ੍ਹਾਂ ਨੂੰ ਪਟਾਕਿਆਂ ਵਰਗੀ ਆਵਾਜ਼ ਆਈ ਤਾਂ ਉਨ੍ਹਾਂ ਦੇਖਿਆ ਕਾਰ ਦੇ ਸ਼ੀਸ਼ੇ ਵਿਚ ਗੋਲ਼ੀਆਂ ਲੱਗੀਆਂ ਹੋਈਆਂ ਸਨ ਅਤੇ ਘਰ ਦੇ ਦਰਵਾਜ਼ੇ ਵਿਚ ਵੀ 7-8 ਗੋਲ਼ੀਆਂ ਦੇ ਨਿਸ਼ਾਨ ਲੱਗੇ ਹੋਏ ਸਨ। ਉਨ੍ਹਾਂ ਦੱਸਿਆ ਕਿ ਉਸ ਦੀ ਪਤਨੀ ਦਾ ਪਿਛਲੇ ਦਿਨੀਂ ਹੀ ਦੇਹਾਂਤ ਹੋਇਆ ਹੈ ਅਤੇ 6 ਅਗਸਤ ਨੂੰ ਅਜੇ ਭੋਗ ਪੈਣਾ ਹੈ। ਉਨ੍ਹਾਂ ਦੱਸਿਆ ਕਿ ਉਸ ਦੀ ਕਿਸੇ ਵੀ ਵਿਅਕਤੀ ਨਾਲ ਕੋਈ ਵੀ ਦੁਸ਼ਮਣੀ ਨਹੀਂ। ਗੋਲ਼ੀਆਂ ਲੱਗਣ ਕਾਰਨ ਉਸ ਦਾ ਪਰਿਵਾਰ ਸਹਿਮ ਦੇ ਮਾਹੌਲ ਵਿਚ ਹੈ।