ਪੱਟੀ- ਤਰਨਤਾਰ ਦੇ ਪੱਟੀ ਤੋਂ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਇਥੇ ਇਕ ਨਵ-ਵਿਆਹੀ ਕੁੜੀ ਦਾਜ ਦੀ ਬਲੀ ਚੜ੍ਹ ਗਈ। ਪੁਲਸ ਥਾਣਾ ਸਿਟੀ ਪੱਟੀ ਅਧੀਨ ਪੈਂਦੇ ਪਿੰਡ ਸਰਾਲੀ ਮੰਡ ਵਿਖੇ ਨਵ-ਵਿਆਹੀ ਕੁੜੀ ਦੀ ਸ਼ੱਕੀ ਹਾਲਾਤ ਵਿਚ ਮੌਤ ਹੋ ਗਈ। ਸਹੁਰੇ ਪਰਿਵਾਰ ‘ਤੇ ਨਵ-ਵਿਆਹੀ ਕੁੜੀ ਨੂੰ ਫਾਹਾ ਦੇ ਕੇ ਮਾਰਨ ਦੇ ਦੋਸ਼ ਲਗਾਏ ਗਏ ਹਨ। ਮ੍ਰਿਤਕਾ ਦੀ ਪਛਾਣ ਨਵਨੀਤ ਕੌਰ ਪੁੱਤਰੀ ਮਹਿੰਗਾ ਸਿੰਘ ਵਾਸੀ ਕੋਟ ਦੁਸੰਦੀ ਮੱਲ ਝਬਾਲ ਵਜੋਂ ਹੋਈ ਹੈ। ਪੁਲਸ ਨੇ ਲਾਸ਼ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਕੀਤੀ ਸ਼ੁਰੂ ਕਰ ਦਿੱਤੀ ਹੈ। ਪੁਲਸ ਥਾਣਾ ਸਿਟੀ ਪੱਟੀ ਦੇ ਮੁਖੀ ਇੰਸ. ਕਵਲਜੀਤ ਰਾਏ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਬਿਆਨ੍ਹਾਂ ਵਿੱਚ ਮਹਿੰਗਾ ਸਿੰਘ ਪੁੱਤਰ ਜਗਰੂਪ ਸਿੰਘ ਵਾਸੀ ਕੋਟ ਦੁਸੰਦੀ ਮੱਲ ਨੇ ਦੱਸਿਆ ਕਿ ਕਰੀਬ 7 ਮਹੀਨੇ ਪਹਿਲਾਂ ਉਸ ਦੀ ਕੁੜੀ ਦਾ ਵਿਆਹ ਹਰਵਿੰਦਰ ਸਿੰਘ ਪੁੱਤਰ ਹੀਰਾ ਸਿੰਘ ਵਾਸੀ ਸਰਾਲੀ ਮੰਡ ਨਾਲ ਹੋਇਆ ਸੀ। ਕਰੀਬ 7 ਮਹੀਨੇ ਬਾਅਦ 01 ਅਗਸਤ ਨੂੰ ਦਿਲਬਾਗ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਸਰਾਲੀ ਮੰਡ ਦਾ ਫੋਨ ਆਇਆ ਕਿ ਨਵਨੀਤ ਕੌਰ ਨੀਤੂ ਤੇ ਹਰਵਿੰਦਰ ਸਿੰਘ ਆਪਸ ਵਿੱਚ ਲੜਦੇ-ਝਗੜਦੇ ਰਹਿੰਦੇ ਹਨ।